FacebookTwitterg+Mail

'ਯੇ ਹੈ ਮੁਹੱਬਤੇਂ' ਦੀ ਅਦਾਕਾਰਾ ਨੀਰੂ ਦਾ ਦਿਹਾਂਤ, ਸ਼ੋਅ ਦੀ ਸਟਾਰ ਕਾਸਟ ਨੇ ਦਿੱਤੀ ਸਰਧਾਂਜਲੀ

yeh hai mohabbatein actor neeru agarwal dies
02 October, 2018 02:03:17 PM

ਮੁੰਬਈ(ਬਿਊਰੋ)— ਏਕਤਾ ਕਪੂਰ ਦਾ ਟੀ. ਵੀ. ਸ਼ੋਅ 'ਯੇ ਹੈ ਮੁਹੱਬਤੇਂ' ਨੂੰ ਲੈ ਕੇ ਹਾਲ ਹੀ 'ਚ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੋਅ 'ਚ ਨੀਰੂ ਦਾ ਕਿਰਦਾਰ ਨਿਭਾਉਣ ਵਾਲੀ ਨੀਰੂ ਅਗਰਵਾਲ ਦਾ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਅਦਾਕਾਰਾ ਨੂੰ ਬੀਤੇ ਦਿਨੀਂ ਗੱਲਬਾਤ ਕਰਨ 'ਚ ਕਾਫੀ ਔਖ ਹੋ ਰਹੀ ਸੀ।

 

ਦੱਸਿਆ ਜਾ ਰਿਹਾ ਹੈ ਕਿ ਨੀਲੂ ਬਾਥਰੂਮ 'ਚ ਤਿਲਕਣ ਕਾਰਨ ਉਸ ਦੀ ਮੌਤ ਹੋ ਗਈ। ਉਥੇ ਸ਼ੋਅ ਦੀ ਸਟਾਰ ਕਾਸਟ ਦਿਵਿਆਂਕਾ ਤ੍ਰਿਪਾਠੀ, ਕਰਨ ਪਟੇਲ, ਅਲੀ ਗੋਨੀ ਅਤੇ ਆਦਿਤੀ ਭਾਟੀਆ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਦੇ ਨੀਲੂ ਨੂੰ ਸਰਧਾਂਜਲੀ ਦਿੱਤੀ ਹੈ। 

 

ਦੱਸ ਦੇਈਏ ਕਿ ਨੀਰੂ ਅਗਰਵਾਲ 'ਯੇ ਹੈ ਮੁਹੱਬਤੇਂ' 'ਚ ਰਮਨ ਤੇ ਇਸ਼ੀਤਾ  ਦੇ ਘਰ 'ਚ ਕੰਮ ਕਰਨ ਵਾਲੀ 'ਬਾਈ' ਦਾ ਕਿਰਦਾਰ ਨਿਭਾਉਂਦੀ ਸੀ। ਨੀਰੂ ਦੇ ਦੋ ਬੇਟੇ ਅਤੇ ਇਕ ਬੇਟੀ ਹੈ।

 


Tags: Ye Hai Mohabbatein Neeru Agarwal Dies Divyanka Tripathi Karan Patel Tributes

Edited By

Sunita

Sunita is News Editor at Jagbani.