FacebookTwitterg+Mail

'ਯੇ ਜਵਾਨੀ ਹੈ ਦੀਵਾਨੀ' 'ਚ ਦੀਪੀਕਾ ਦੇ ਇਸ ਕਿਰਦਾਰ ਦੇ ਅੱਜ ਵੀ ਦੀਵਾਨੇ ਹਨ ਲੋਕ

yeh jawaani hai deewani
31 May, 2019 04:00:06 PM

ਮੁੰਬਈ(ਬਿਊਰੋ)— ਦੀਪਿਕਾ ਪਾਦੁਕੋਣ ਨੇ ਕਈ ਅਜਿਹੇ ਕਿਰਦਾਰ ਨਿਭਾਏ ਹਨ, ਜੋ ਹਮੇਸ਼ਾ ਸਾਡੇ ਦਿਲਾਂ 'ਚ ਤਾਜ਼ਾ ਰਹਿੰਦੇ ਹਨ ਪਰ ਫਿਲਮ 'ਯੇ ਜਵਾਨੀ ਹੈ ਦੀਵਾਨੀ' 'ਚ ਦੀਪਿਕਾ ਦੁਆਰਾ ਨਿਭਾਇਆ ਗਿਆ ਨੈਨਾ ਦਾ ਕਿਰਦਾਰ ਸਭ ਤੋਂ ਜ਼ਿਆਦਾ ਯਾਦ ਕੀਤੇ ਜਾਣ ਵਾਲੇ ਕਿਰਦਾਰਾਂ 'ਚੋਂ ਇਕ ਹੈ। ਦੀਪਿਕਾ ਦੇ ਕਿਰਦਾਰ ਨੈਨਾ ਦੇ ਫੈਨ ਪੇਜ ਅੱਜ ਵੀ ਸਭ ਥਾਂ ਛਾਏ ਹੋਏ ਹਨ ਅਤੇ ਨੈਨਾ ਹੁਣ ਵੀ ਪ੍ਰਸ਼ੰਸਕਾਂ ਦੇ ਦਿਲਾਂ ਦੇ ਸਭ ਤੋਂ ਕਰੀਬ ਹੈ। ਮਨਾਲੀ 'ਚ ਘੁੰਮਣ ਤੋਂ ਲੈ ਕੇ ਫਿਲਮ ਤੋਂ ਉਨ੍ਹਾਂ ਦੇ ਲੁੱਕ ਤੱਕ, ਨੈਨਾ ਦੀ ਮਾਸੂਮੀਅਤ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
Punjabi Bollywood Tadka
ਪਿਛਲੀ ਦਿਨੀਂ ਦੀਪਿਕਾ ਨੇ ਇਹ ਵੀ ਸਾਂਝਾ ਕੀਤਾ ਹੈ ਕਿ ਕਿਵੇਂ ਨੈਨਾ ਉਨ੍ਹਾਂ ਦੇ ਕਰੀਅਰ 'ਚ ਸਭ ਤੋਂ ਪਸੰਦੀਦਾ ਪਾਤਰਾਂ 'ਚੋਂ ਇਕ ਹੈ ਅਤੇ ਸਾਡਾ ਵੀ ਅਜਿਹਾ ਹੀ ਮੰਨਣਾ ਹਨ। ਦਿਲਾਂ ਦੀ ਕੁਵੀਨ ਹੋਣ ਤੋਂ ਇਲਾਵਾ, ਦੀਪਿਕਾ ਪਾਦੁਕੋਣ ਨੇ ਹਾਲ ਹੀ 'ਚ ਬਾਲੀਵੁਡ ਤੋਂ ਭਾਰਤ ਦੀ ਸਭ ਤੋਂ ਭਰੋਸੇਯੋਗ ਮਹਿਲਾ ਐਕਟਰ ਬਣ ਕੇ ਇਕ ਪਾਸੇ ਉਪਲਬਧੀ ਆਪਣੇ ਨਾਮ ਕਰ ਲਈ ਹੈ।
Punjabi Bollywood Tadka
'ਪਦਮਾਵਤ' 'ਚ ਰਾਣੀ ਕੰਵਲਿਨੀ ਦੇ ਬਹਾਦਰੀ ਨੂੰ ਪਰਦੇ 'ਤੇ ਪੇਸ਼ ਕਰਨ ਤੋਂ ਬਾਅਦ, ਦੀਪਿਕਾ ਪਾਦੁਕੋਣ ਹੁਣ ਮਾਲਤੀ ਦੇ ਨਾਂ ਬਹਾਦਰੀ ਦੀ ਇਕ ਹੋਰ ਕਹਾਣੀ ਪੇਸ਼ ਕਰਨ ਲਈ ਤਿਆਰ ਹੈ। ਲਕਸ਼ਮੀ ਅੱਗਰਵਾਲ ਦੀ ਜ਼ਿੰਦਗੀ ਦੀ ਅਸਲ ਕਹਾਣੀ ਨੂੰ ਪੇਸ਼ ਕਰਦੇ ਹੋਏ, 'ਛਪਾਕ' ਇਕ ਮਹਿਲਾ ਦੀ ਸ਼ਕਤੀ ਦੀ ਕਹਾਣੀ ਹੈ। ਮੇਘਨਾ ਗੁਲਜ਼ਾਰ ਦੁਆਰਾ ਨਿਰਦੇਸ਼ਿਤ ਫਿਲਮ 10 ਜਨਵਰੀ 2020 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।


Tags: Yeh Jawaani Hai DeewaniDeepika PadukoneChhapaakBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari