FacebookTwitterg+Mail

'ਯੇ ਰਿਸ਼ਤਾ ਕਿਆ ਕਹਿਲਾਤਾ ਹੈ' : ਗ੍ਰੀਸ ਦੀਆਂ ਵਾਦੀਆਂ 'ਚ ਪਹੁੰਚੇ ਨਾਇਰਾ ਅਤੇ ਕਾਰਤਿਕ (ਦੇਖੋ ਤਸਵੀਰਾਂ)

yeh rishta kya kehlata hai
09 November, 2017 06:24:14 PM

ਮੁੰਬਈ (ਬਿਊਰੋ)— 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਇਨ੍ਹੀਂ ਦਿਨੀਂ ਆ ਰਹੇ ਦਿਲਚਸਪ ਟਵਿਸਟ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤੇ ਜਾ ਰਿਹਾ ਹੈ, ਜਿੱਥੇ ਨਕਸ਼ ਅਤੇ ਕੀਰਤੀ ਦੇ ਵਿਆਹ ਨੇ ਖੂਬ ਸੁਰਖੀਆਂ ਬਟੌਰੀਆਂ ਹਨ, ਉੱਥੇ ਹੀ ਨਾਇਰਾ (ਸ਼ਿਵਾਂਗੀ ਜੋਸ਼ੀ) ਅਤੇ ਕਾਰਤਿਕ (ਮੋਹਸਿਨ ਖਾਨ) ਦੋਵਾਂ ਵਿਚਕਾਰ ਦੀਆਂ ਸਭ ਗਲਤ ਫਹਿਮੀਆਂ ਦੂਰ ਹੋ ਚੁੱਕੀਆਂ ਹਨ।

Punjabi Bollywood Tadka

ਤੁਸੀਂ ਦੇਖ ਸਕਦੇ ਹੋ ਕਾਰਤਿਕ, ਨਾਇਰਾ ਦੀ ਖੁਸ਼ੀ ਲਈ ਕੁਝ ਵੀ ਕਰਨ ਨੂੰ ਤਿਆਰ ਹੈ ਅਤੇ ਨਾਇਰਾ ਦੇ ਜਨਮਦਿਨ ਨੂੰ ਖਾਸ ਬਣਾਉਣ ਲਈ ਨਾ ਸਿਰਫ ਕਾਰਤਿਕ ਬਲਕਿ ਦਾਦੀ ਨੇ ਵੀ ਖੂਬ ਤਿਆਰੀਆਂ ਕੀਤੀਆਂ ਹਨ ਪਰ ਇਨ੍ਹਾਂ ਦੀਆਂ ਖੁਸ਼ੀਆਂ ਦੇ ਰੰਗ 'ਚ ਭੰਗ ਪੈ ਗਿਆ।

Punjabi Bollywood Tadka
ਦੱਸਣਯੋਗ ਹੈ ਕਿ ਇਸ ਸ਼ੋਅ 'ਚ ਇਕ ਨਵਾਂ ਮੋੜ ਆਉਣ ਵਾਲਾ ਹੈ। ਆਉਣ ਵਾਲੇ ਐਪੀਸੋਡ 'ਚ ਤੁਸੀਂ ਦੇਖੋਗੇ ਕਿ ਕੀਰਤੀ ਅਤੇ ਨਕਸ਼ ਕਿਵੇਂ ਆਪਣੇ ਹਨੀਮੂਨ ਦੀਆਂ ਤਿਆਰੀਆਂ 'ਚ ਰੁੱਝ ਜਾਂਦੇ ਹਨ ਅਤੇ ਉਨ੍ਹਾਂ ਨਾਲ ਕਾਰਤਿਕ ਅਤੇ ਨਾਇਰਾ ਵੀ ਇਸ ਟ੍ਰਿਪ 'ਤੇ ਜਾਣ ਦਾ ਫੈਸਲਾ ਕਰਨਗੇ। ਦੱਸ ਦੇਈਏ ਇਸ ਟਰੈਕ ਦੀ ਸ਼ੂਟਿੰਗ ਗ੍ਰੀਸ 'ਚ ਹੋਵੇਗੀ ਅਤੇ ਮੋਹਸਿਨ ਖਾਨ ਨਾਲ ਸ਼ਿਵਾਂਗੀ ਜੋਸ਼ੀ ਗ੍ਰੀਸ ਪਹੁੰਚ ਚੁੱਕੀ ਹੈ।

Punjabi Bollywood Tadka

ਗ੍ਰੀਸ ਪਹੁੰਚਦੇ ਹੀ ਮੋਹਸਿਨ ਅਤੇ ਸ਼ਿਵਾਂਗੀ ਨੇ ਕਈ ਤਸਵੀਰਾਂ ਕਲਿਕ ਕੀਤੀਆਂ ਹਨ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਿਵਾਂਗੀ ਅਤੇ ਮੋਹਸਿਨ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

Punjabi Bollywood TadkaPunjabi Bollywood Tadka


Tags: Shivangi Joshi Shivangi Joshi Shivangi Joshi Yeh Rishta Kya Kehlata Hai Honeymoon TV Show