ਮੁੰਬਈ (ਬਿਊਰੋ)— ਟੀ.ਵੀ. ਸੀਰੀਅਲ ਦੇ ਸੁਪਰਹਿੱਟ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਨੇ ਹਾਲ ਹੀ 'ਚ 2700 ਐਪੀਸੋਡ ਪੂਰੇ ਕੀਤੇ ਹਨ। ਇਸ ਜਸ਼ਨ ਨੂੰ ਮਨਾਉਣ ਲਈ ਸ਼ੋਅ ਦੀ ਪੂਰੀ ਕਾਸਟ ਇਕੱਠੀ ਹੋਈ। ਪੂਰੀ ਸਟਾਰ ਕਾਸਟ ਦੇ ਨਾਲ ਸ਼ਿਵਾਂਗੀ ਜੋਸ਼ੀ ਅਤੇ ਮੋਹਸੀਨ ਖਾਨ ਨੇ ਬਾਕੀ ਕਲਾਕਾਰਾਂ ਨਾਲ ਕੇਕ ਕੱਟ ਕੇ ਇਕ-ਦੂਜੇ ਨੂੰ ਵਧਾਈ ਦਿੱਤੀ। ਇਸ ਖੁਸ਼ੀ ਦੇ ਮੌਕੇ 'ਤੇ ਸ਼ੋਅ ਦੇ ਲਵਬਰਡਸ ਨਾਇਰਾ-ਕਾਰਤਿਕ ਨੇ ਡਾਂਸ ਕੀਤਾ। ਦੱਸ ਦੇਈਏ ਕਿ ਇਸ ਸੀਰੀਅਲ ਨੂੰ 12 ਜਨਵਰੀ 2009 'ਚ ਲਾਂਚ ਕੀਤਾ ਗਿਆ ਸੀ। ਸ਼ੁਰੂਆਤ 'ਚ ਨੈਤਿਕ ਅਤੇ ਅਕਸ਼ਰਾ ਇਸ ਸੀਰੀਅਲ ਦੇ ਮੁੱਖ ਕਲਾਕਾਰ ਸੀ। ਕਹਾਣੀ ਅੱਗੇ ਵਧਦੀ ਗਈ ਅਤੇ ਫਿਰ ਕਹਾਣੀ ਨਵੇਂ ਕਿਰਦਾਰਾਂ ਦੇ ਬੱਚਿਆਂ ਦੇ ਆਲੇ-ਦੁਆਲੇ ਘੁੰਮਣ ਲੱਗੀ। ਸ਼ੋਅ ਦੇ ਜਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਉਂਝ ਅਸਲ ਜ਼ਿੰਦਗੀ 'ਚ ਵੀ ਸ਼ਿਵਾਂਗੀ ਅਤੇ ਮੋਹਸੀਨ ਨੇ ਲਿੰਕਅਪ ਦੀਆਂ ਖਬਰਾਂ ਚਰਚਾਂ 'ਚ ਹਨ ਹਾਲਾਂਕਿ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕਦੀ ਵੀ ਪਬਲਿਕ ਸਾਹਮਣੇ ਨਹੀਂ ਮੰਨਿਆ ਹੈ।