ਜਲੰਧਰ (ਬਿਊਰੋ) : ਲੰਬੇ ਸਮੇਂ ਤੋਂ ਯੋ ਯੋ ਹਨੀ ਸਿੰਘ ਦੇ ਫੈਨਜ਼ ਕਿਸੇ ਜ਼ਬਰਦਸਤ ਧਮਾਕੇ ਦੀ ਉਡੀਕ ਕਰ ਰਹੇ ਸਨ। ਦਰਅਸਲ ਖਰਾਬ ਸਿਹਤ ਦੇ ਚਲਦਿਆਂ ਹਨੀ ਸਿੰਘ ਕਾਫੀ ਲੰਬੇ ਸਮੇਂ ਇੰਡਸਟਰੀ ਤੋਂ ਦੂਰ ਹਨ, ਜਿਸ ਕਰਕੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗੀਤ ਲਈ ਤਰਸ ਗਏ ਸਨ ਪਰ ਹੁਣ ਫੈਨਜ਼ ਦੀਆਂ ਉਮੀਦਾਂ ਪੂਰੀਆਂ ਹੋਣ ਜਾ ਰਹੀਆਂ ਹਨ। ਬੀਤੇ ਦਿਨੀਂ ਹਨੀ ਸਿੰਘ ਨੇ ਆਪਣੇ ਨਵੇਂ ਗੀਤ 'ਮੱਖਣਾਂ' ਨਾਲ ਵਾਪਸੀ ਕਰ ਲਈ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਹਨੀ ਸਿੰਘ ਦੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੱਖਣਾਂ ਗੀਤ ਕਿਸ ਹੱਦ ਤੱਕ ਵੱਡਾ ਹੋਣ ਵਾਲਾ ਹੈ। ਟੀਜ਼ਰ ਕੁਝ ਹੀ ਘੰਟਿਆਂ 'ਚ ਇੰਟਰਨੈੱਟ 'ਤੇ ਵਾਇਰਲ ਹੋ ਗਿਆ।
ਦੱਸਣਯੋਗ ਹੈ ਕਿ ਯੋ ਯੋ ਹਨੀ ਸਿੰਘ ਦੇ ਇਸ ਗੀਤ ਦੇ ਬੋਲ ਤੇ ਮਿਊਜ਼ਿਕ ਹਨੀ ਸਿੰਘ ਵੱਲੋਂ ਹੀ ਦਿੱਤਾ ਗਿਆ ਹੈ। 'ਮੱਖਣਾਂ' ਗੀਤ ਦੀ ਇਕ ਹੋਰ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਕੇਵਲ ਹਨੀ ਸਿੰਘ ਨੇ ਹੀ ਨਹੀਂ ਸਗੋਂ ਨੇਹਾ ਕੱਕੜ, ਸਿੰਘਸਟਾ, ਪਿਨਾਕੀ, ਸੇਨ, ਅਲਿਸਟਰ ਵਰਗੇ ਵੱਡੇ-ਵੱਡੇ ਕਲਾਕਾਰਾਂ ਦੀ ਆਵਾਜ਼ ਦਾ ਤੜਕਾ ਲਾਇਆ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਆਪਣੇ ਇੰਸਟਾਗ੍ਰਾਮ ਪੇਜ 'ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਸੀ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਗੀਤ 'ਚ ਕੌਣ ਕੌਣ ਫੀਚਰ ਕਰ ਰਿਹਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਵੱਲੋਂ ਲਾਂਚ ਕੀਤਾ ਜਾ ਰਿਹਾ ਹੈ। ਪੂਰਾ ਗੀਤ 21 ਦਿਸੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।