FacebookTwitterg+Mail

'ਮੱਖਣਾ' ਦੀ ਰਿਲੀਜ਼ਿੰਗ ਤੋਂ ਬਾਅਦ ਹਨੀ ਸਿੰਘ ਦਾ ਨਵਾਂ ਖੁਲਾਸਾ

yo yo honey singh
22 December, 2018 08:31:32 AM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਦਾ ਨਵਾਂ ਗੀਤ 'ਮੱਖਣਾ' ਬੀਤੇ ਦਿਨੀਂ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ 'ਚ ਪਹੁੰਚ ਗਈ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਮਿਲ ਰਹੇ ਪਿਆਰ ਨੂੰ ਦੇਖਦੇ ਹੋਏ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।

Punjabi Bollywood Tadka

ਇਸ ਵੀਡੀਓ 'ਚ ਹਨੀ ਸਿੰਘ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰ ਰਹੇ ਹਨ। ਵੀਡੀਓ 'ਚ ਹਨੀ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਹੁਣ ਉਹ ਇਕ ਤੋਂ ਬਾਅਦ ਇਕ ਗੀਤ ਕੱਢੇਗਾ ਪਰ ਉਹ ਇਸ ਗੀਤ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕਰਨ। 


ਦੱਸ ਦੇਈਏ ਕਿ ਹਨੀ ਸਿੰਘ ਨੇ ਲੰਮੇ ਸਮੇਂ ਬਾਅਦ 'ਮੱਖਣਾ' ਗੀਤ ਕੱਢਿਆ ਹੈ। ਇਸ ਤੋਂ ਪਹਿਲਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਗਾਇਬ ਹੀ ਹੋ ਗਏ ਸਨ ਪਰ ਹਨੀ ਸਿੰਘ ਨੇ ਆਪਣੇ ਗੀਤ 'ਮੱਖਣਾ' ਨਾਲ ਇਕ ਵਾਰ ਫਿਰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜ਼ਬਰਦਸਤ ਵਾਪਸੀ ਕੀਤੀ ਹੈ।

ਇਸ ਵਾਪਸੀ ਤੋਂ ਬਾਅਦ ਹਨੀ ਸਿੰਘ ਕੀ ਕਮਾਲ ਦਿਖਾਉਂਦੇ ਹਨ ਇਹ ਦੇਖਣ ਕਾਫੀ ਦਿਲਚਸਪ ਹੋਵੇਗਾ। 'ਮੱਖਣਾ' ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਨੂੰ ਦੇਖਣ ਵਾਲਿਆਂ ਦੀ ਗਿਣਤੀ ਲੱਖਾਂ 'ਚ ਹੋ ਗਈ ਸੀ ਕਿਉਂਕਿ ਹਨੀ ਸਿੰਘ ਨੂੰ ਜੋ ਲੋਕ ਪਸੰਦ ਕਰਦੇ ਹਨ ਉਨ੍ਹਾਂ ਨੂੰ ਇਸ ਗੀਤ ਇੰਤਜ਼ਾਰ ਲੰਬੇ ਸਮੇਂ ਤੋਂ ਸੀ।


Tags: Yo Yo Honey Singh Makhna Video Instagram Neha Kakkar Singhsta Bhushan Kumar

Edited By

Sunita

Sunita is News Editor at Jagbani.