FacebookTwitterg+Mail

ਲਾਈਮਲਾਈਟ ਤੋਂ ਦੂਰ ਰਹਿਣ ਦੇ ਬਾਵਜੂਦ ਵੀ ਇਸ ਮਾਮਲੇ 'ਚ ਹਨੀ ਸਿੰਘ ਨੇ ਬਾਦਸ਼ਾਹ ਨੂੰ ਪਛਾੜਿਆ

yo yo honey singh
21 September, 2017 12:41:12 PM

ਨਵੀਂ ਦਿੱਲੀ— ਸੋਸ਼ਲ ਮੀਡੀਆ ਦੀ ਦੁਨੀਆ 'ਚ ਯੋ ਯੋ ਹਨੀ ਸਿੰਘ ਨੂੰ ਭਾਰਤ ਦਾ ਸਭ ਤੋਂ ਪ੍ਰਸਿੱਧ ਗਾਇਕ ਮੰਨਿਆ ਜਾਂਦਾ ਹੈ। ਸੰਗੀਤ ਦੇ ਇਸ ਮਸ਼ਹੂਰ ਗਾਇਕ ਹਨੀ ਸਿੰਘ ਨੇ ਟਵਿਟਰ 'ਤੇ 4 ਮਿਲੀਅਨ ਫਾਲੋਅਰਸ ਦਾ ਆਂਕੜਾ ਪਾਰ ਕਰ ਲਿਆ ਹੈ। ਫੇਸਬੁੱਕ ਅਕਾਊਂਟ 'ਤੇ 30 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਦੇ ਆਂਕੜੇ ਨਾਲ ਹਨੀ ਸਿੰਘ ਨੂੰ ਭਾਰਤ ਦੇ ਸਭ ਤੋਂ ਪ੍ਰਸਿੱਧ ਵਿਅਕਤੀਆਂ 'ਚ ਗਿਣਿਆ ਜਾਂਦਾ ਹੈ। ਇਹ ਸਭ ਇਸ ਲਈ ਵੀ ਦਿਲਚਸਪ ਹੈ ਕਿਉਂਕਿ ਪਿਛਲੇ 2 ਸਾਲ ਤੋਂ ਹਨੀ ਸਿੰਘ ਦਾ ਕੋਈ ਵੀ ਵੱਡਾ ਗੀਤ ਰਿਲੀਜ਼ ਨਹੀਂ ਹੋਇਆ। ਇਸ ਬਾਵਜੂਦ ਯੋ ਯੋ ਹਨੀ ਸਿੰਘ ਦੇ ਪ੍ਰਸ਼ੰਸ਼ਕਾਂ ਦੀ ਸੰਖਿਆ ਵਧਦੀ ਹੀ ਜਾ ਰਹੀ ਹੈ।

Punjabi Bollywood Tadka
ਬਾਲੀਵੁੱਡ 'ਚ ਇੰਨੀ ਦਿਨੀਂ ਬਾਦਸ਼ਾਹ ਦੇ ਗੀਤਾਂ ਦਾ ਕਾਫੀ ਬੋਲਬਾਲਾ ਹੈ ਪਰ ਪ੍ਰਸਿੱਧੀ ਦੇ ਮਾਮਲੇ 'ਚ ਉਹ ਹਨੀ ਸਿੰਘ ਤੋਂ ਕਾਫੀ ਪਿੱਛੇ ਹਨ। ਟਵਿਟਰ 'ਤੇ ਉਨ੍ਹਾਂ ਦੇ ਫਾਲੋਅਰਸ 1.76 ਮਿਲੀਅਨ ਹਨ। ਜਦੋਂ ਵੀ ਭਾਰਤ 'ਚ ਰੈਪ ਜਾ ਹਿਪ-ਹਾਪ ਮਿਊਜ਼ਿਕ ਦਾ ਨਾਂ ਆਉਂਦਾ ਹੈ ਤਾਂ ਸਾਰਿਆਂ ਦੇ ਦਿਮਾਗ 'ਚ ਪਹਿਲਾ ਨਾਂ ਹਨੀ ਸਿੰਘ ਦਾ ਹੀ ਆਉਂਦਾ ਹੈ।


Tags: Yo Yo Honey SinghBadshahIndian RapperPunjabi Singerਯੋ ਯੋ ਹਨੀ ਸਿੰਘਬਾਦਸ਼ਾਹ