FacebookTwitterg+Mail

ਯੋ ਯੋ ਹਨੀ ਸਿੰਘ ਜਲਦ ਦੇਣਗੇ ਆਪਣੇ ਧਮਾਕੇਦਾਰ ਗੀਤ ਨਾਲ ਦਰਸ਼ਕਾਂ ਦੀ ਕਚਿਹਰੀ 'ਚ ਦਸਤਕ

yo yo honey singh
12 December, 2017 03:36:04 PM

ਜਲੰਧਰ(ਬਿਊਰੋ)—  ਮਸ਼ਹੂਰ ਨਾਮੀ ਗਾਇਕ ਯੋ ਯੋ ਹਨੀ ਸਿੰਘ ਜਲਦ ਹੀ ਆਪਣਾ ਨਵਾਂ ਗੀਤ ਰਿਲੀਜ਼ ਕਰਨ ਵਾਲੇ ਹਨ ਤੇ ਇਸ ਗੀਤ ਨਾਲ ਹਨੀ ਸਿੰਘ ਨੇ ਵਾਅਦਾ ਵੀ ਕੀਤਾ ਹੈ ਕਿ ਦਰਸ਼ਕਾਂ ਸਾਹਮਣੇ ਪਰਮਾਣੂ ਜਿੰਨਾਂ ਧਮਾਕੇਦਾਰ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਯੋ ਯੋ ਹਨੀ ਸਿੰਘ ਭਾਰਤੀ ਸੰਗੀਤ ਉਦਯੋਗ 'ਚ ਕਾਫੀ ਮਸ਼ਹੂਰ ਹਨ ਤੇ ਹੁਣ ਉਹ ਆਪਣੇ ਸੁਪਰਹਿੱਟ ਗੀਤ ਨਾਲ ਦਰਸ਼ਕਾਂ 'ਚ ਨਜ਼ਰ ਆਉਣ ਵਾਲੇ ਹਨ। ਹਨੀ ਸਿੰਘ ਨੇ ਹਾਲ ਹੀ 'ਚ ਫੇਸਬੁੱਕ ਅਕਾਊਂਟ 'ਤੇ ਆਪਣੇ ਦੋਸਤ ਜੈਜ਼ੀ ਬੀ ਦਾ ਇਕ ਸੰਗੀਤ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ 'ਚ ਹਨੀ ਸਿੰਘ ਨੇ ਦੱਸਿਆ ਹੈ ਕਿ ਉਹ ਵੀ ਜਲਦ ਹੀ ਆਪਣੇ ਨਵੇਂ ਟਰੈਕ ਨਾਲ ਆ ਰਿਹਾ ਹੈ। ਸੁਪਰਸਟਾਰ ਨੇ ਲਿਖਿਆ, ''ਸੁਣੋ ਜੈਜ਼ੀ ਪਾਜੀ ਦਾ ਬੰਬ ਗੀਤ ਤੇ ਮੇਰੇ ਪਰਮਾਣੂ ਲਈ ਉਡੀਕ ਕਰੋ।''

Punjabi Bollywood Tadka
ਸੰਗੀਤ ਦੀ ਦੁਨੀਆ ਦਾ ਇਹ ਸਿਤਾਰਾ ਦਿਨ 'ਚ ਲਗਭਗ 12 ਘੰਟੇ ਦਾ ਸਮਾਂ ਆਪਣਾ ਨਵਾਂ ਗੀਤ ਬਣਾਉਣ ਲਈ ਸਟੂਡੀਓ 'ਚ ਹੀ ਬਤੀਤ ਕਰ ਰਿਹਾ ਹੈ ਅਤੇ ਉਹ ਇਸ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ। ਹਨੀ ਸਿੰਘ ਨੇ ਆਪਣੇ ਮਜ਼ੇਦਾਰ ਪਾਰਟੀ ਗੀਤ 'ਹੀਲਸ', 'ਬਲਿਊ ਆਈਜ਼', 'ਲੁੰਗੀ ਡਾਂਸ', 'ਡੋਪ ਸ਼ੋਪ', 'ਦੇਸੀ ਕਲਾਕਾਰ' ਤੇ 'ਅੰਗਰੇਜ਼ੀ ਬੀਟ' ਆਦਿ ਵਰਗੇ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਤੇ ਖੂਬ ਰਾਜ ਕਰ ਰਹੇ ਹਨ। ਸਹੀਂ ਅਰਥਾਂ 'ਚ ਹਨੀ ਸਿੰਘ ਹੁਣ ਭਾਰਤ ਦੇ ਪਸੰਦੀਦਾ ਸੰਗੀਤਕਾਰ ਬਣ ਗਏ ਹਨ। ਜਿਥੇ ਹਨੀ ਸਿੰਘ ਆਪਣੇ ਕੰਮ 'ਚ ਰੁੱਝੇ ਹੋਏ ਹਨ ਉਥੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤ ਲਈ ਕਾਫੀ ਉਤਸ਼ਾਹਿਤ ਹਨ। ਯੋ ਯੋ ਹਨੀ ਸਿੰਘ ਬਾਲੀਵੁੱਡ ਦੇ ਸਭ ਤੋਂ ਜ਼ਿਆਦਾ ਲੋਕਪ੍ਰਿਅ (ਮਸ਼ਹੂਰ) ਸੰਗੀਤਕਾਰਾਂ 'ਚੋਂ ਇਕ ਹੈ।


Tags: Yo Yo Honey SinghNew SongFacebook AccountJazzy B Bamb Gaana