FacebookTwitterg+Mail

24 ਘੰਟਿਆਂ 'ਚ ਸਭ ਤੋਂ ਜ਼ਿਆਦਾ ਦੇਖਿਆ ਗਿਆ ਯੋ ਯੋ ਹਨੀ ਸਿੰਘ ਦਾ ਨਵਾਂ ਗੀਤ 'ਰੰਗਤਾਰੀ'

yo yo honey singh
16 September, 2018 07:15:48 PM

ਮੁੰਬਈ (ਬਿਊਰੋ)— ਯੋ ਯੋ ਹਨੀ ਸਿੰਘ ਦਾ ਨਵਾਂ ਗੀਤ 'ਰੰਗਤਾਰੀ' ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਫਿਲਮ 'ਲਵਰਾਤਰੀ' ਦਾ ਸਭ ਤੋਂ ਪਸੰਦੀਦਾ ਗੀਤ 'ਰੰਗਤਾਰੀ' 24 ਘੰਟਿਆਂ 'ਚ ਯੂਟਿਊਬ 'ਤੇ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਗੀਤ ਬਣ ਗਿਆ ਹੈ। ਇਸ ਗੀਤ ਨੂੰ ਯੂਟਿਊਬ 'ਤੇ 9,231,154 ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਹਨੀ ਸਿੰਘ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਰਾਹੀਂ ਦੱਸਿਆ ਕਿ 'ਰੰਗਤਾਰੀ' ਨੇ ਯੂਟਿਊਬ 'ਤੇ ਰਿਕਾਰਡ ਬਣਾਇਆ ਹੈ।

Punjabi Bollywood Tadka
ਇਸ ਸਾਲ ਦੀ ਸ਼ੁਰੂਆਤ 'ਚ ਦੋ ਚਾਰਟਬਸਟਰ ਗੀਤਾਂ ਨਾਲ ਧੂੰਮਾਂ ਪਾਉਣ ਤੋਂ ਬਾਅਦ ਯੋ ਯੋ ਹਨੀ ਸਿੰਘ ਹੁਣ 'ਮਿਤਰੋਂ' ਦੇ 'ਦਿਸ ਪਾਰਟੀ ਇਜ਼ ਓਵਰ ਨਾਓ' ਅਤੇ 'ਲਵਰਾਤਰੀ' ਦੇ 'ਰੰਗਤਾਰੀ' ਵਰਗੇ 2 ਗੀਤਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ 'ਚ ਸਫਲ ਰਹੇ ਹਨ। ਸਲਮਾਨ ਖਾਨ ਪ੍ਰੋਡਕਸ਼ਨ ਬੈਨਰ ਹੇਠ ਬਣੀ ਇਹ ਫਿਲਮ 5 ਅਕਤੂਬਰ ਨੂੰ ਸਿਨੇਮਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ 'ਚ ਆਯੁਸ਼ ਸ਼ਰਮਾ ਅਤੇ ਵਰੀਨਾ ਹੁਸੈਨ ਅਹਿਮ ਭੂਮਿਕਾ 'ਚ ਹਨ।


Tags: Yo Yo Honey Singh Salman Khan Loveratri Aayush Sharma Rangtaari Indian Music Producer

Edited By

Kapil Kumar

Kapil Kumar is News Editor at Jagbani.