ਜਲੰਧਰ (ਬਿਊਰੋ) — ਰੈਪਰ ਬਾਦਸ਼ਾਹ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਬਾਦਸ਼ਾਹ ਨੇ ਇਹ ਮੁਕਾਮ ਬਹੁਤ ਹੀ ਮਿਹਨਤ ਅਤੇ ਸੰਘਰਸ਼ ਨਾਲ ਹਾਸਲ ਕੀਤਾ ਹੈ। ਬਾਦਸ਼ਾਹ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਹਨੀ ਸਿੰਘ ਨਾਲ ਕੀਤੀ ਸੀ। ਅੱਜ ਦੋਹਾਂ ਨੂੰ ਪੂਰਾ ਦੇਸ਼ ਜਾਣਦਾ ਹੈ ਪਰ ਦੋਵੇਂ ਕਦੇ ਵੀ ਇੱਕਠੇ ਦਿਖਾਈ ਨਹੀਂ ਦਿੰਦੇ। ਇੱਕ ਸ਼ੋਅ 'ਚ ਬਾਦਸ਼ਾਹ ਨੇ ਯੋ ਯੋ ਹਨੀ ਸਿੰਘ ਤੋਂ ਵੱਖ ਹੋਣ ਦਾ ਕਿੱਸਾ ਸੁਣਾਇਆ ਹੈ।
ਬਾਦਸ਼ਾਹ ਨੇ ਦੱਸਿਆ ਕਿ ''ਜਦੋਂ ਤੁਸੀਂ ਜਵਾਨ ਹੁੰਦੇ ਹੋ ਤਾਂ ਥੋੜ੍ਹੇ ਜਿਹੇ ਵੱਖਰੇ ਹੁੰਦੇ ਹੋ। ਵਿਚਾਰਧਾਰਾ ਦਾ ਅੰਤਰ ਹੁੰਦਾ ਹੈ ਬਾਕੀ ਤਾਂ ਕੁਝ ਨਹੀਂ ਹੁੰਦਾ। ਹਨੀ ਸਿੰਘ ਦਾ ਕੰਮ ਕਰਨ ਦਾ ਵੱਖਰਾ ਤਰੀਕਾ ਸੀ ਅਤੇ ਮੇਰੇ ਕੰਮ ਕਰਨ ਦਾ ਤਰੀਕਾ ਵੱਖਰਾ ਸੀ। ਕੰਮ ਅਸੀਂ ਇੱਕਠੇ ਹੀ ਸ਼ੁਰੂ ਕੀਤਾ ਸੀ। ਇਸ ਤਰ੍ਹਾਂ ਨਹੀਂ ਕਿ ਉਹ ਕੁਝ ਗਲਤ ਕਰ ਰਹੇ ਹਨ, ਚੰਗਾ ਕੰਮ ਕਰ ਰਹੇ ਹਨ ਅਤੇ ਇਸ ਗੱਲ ਤੋਂ ਮੈਂ ਕਾਫੀ ਖੁਸ਼ ਹਾਂ। ਬਹੁਤ ਮਜ਼ਾ ਆ ਰਿਹਾ ਹੈ, ਮੈਂ ਹਾਂ, ਹਨੀ ਭਾਈ ਹੈ, ਰਫਤਾਰ ਹੈ, ਈਕਾ ਹੈ। ਜਦੋਂ ਵੀ ਅਸੀਂ ਇੱਕਠੇ ਹੁੰਦੇ ਸੀ ਚੰਗਾ ਕੰਮ ਕਰ ਰਹੇ ਹਾਂ।''
ਇਸ ਦੌਰਾਨ ਬਾਦਸ਼ਾਹ ਨੇ ਆਪਣੇ ਪਹਿਲੇ ਰੈਪ ਬਾਰੇ ਵੀ ਦੱਸਿਆ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਪਹਿਲਾ ਰੈਪ ਆਪਣੇ ਮੈਥ ਟੀਚਰ 'ਤੇ ਲਿਖਿਆ ਸੀ ਅਤੇ ਇਸ ਨੂੰ ਕਲਾਸ 'ਚ ਹੀ ਸੁਣਾਇਆ ਸੀ।