FacebookTwitterg+Mail

'ਗੁੜ ਨਾਲੋਂ...' ਗੀਤ ਨੂੰ ਲੈ ਕੇ ਹਨੀ ਸਿੰਘ ਅੱਗੇ ਮਲਕੀਤ ਸਿੰਘ ਨੇ ਰੱਖੀ ਸੀ ਵੱਡੀ ਸ਼ਰਤ

yo yo honey singh and malkit singh
05 August, 2019 10:02:51 AM

ਜਲੰਧਰ (ਬਿਊਰੋ) : ਗੋਲਡਨ ਸਸਟਾਰ ਮਲਕੀਤ ਸਿੰਘ ਨੇ ਆਪਣੇ ਗੀਤ 'ਗੁੜ ਨਾਲੋਂ ਇਸ਼ਕ ਮਿੱਠਾ' ਮੁੜ ਗਾਇਆ ਹੈ ਅਤੇ ਇਸ ਵਾਰ ਉਨ੍ਹਾਂ ਨਾਲ ਰੈਪਰ ਯੋ ਯੋ ਹਨੀ ਸਿੰਘ ਵੀ ਨਜ਼ਰ ਆਏ ਹਨ। ਇਹ ਗੀਤ ਬੇਹੱਦ ਹਿੱਟ ਹੋਇਆ ਹੈ। ਸੱਤ ਦਿਨਾਂ 'ਚ ਗੀਤ 'ਤੇ 31 ਮਿਲੀਅਨ ਹਿੱਟ ਹੋ ਗਏ ਹਨ। ਮਲਕੀਤ ਦੇ ਇਸ ਗੀਤ ਨੂੰ ਤਕਰੀਬਨ ਤੀਜੀ-ਚੌਥੀ ਵਾਰ ਰੀਕਰੀਏਟ ਕੀਤਾ ਗਿਆ ਹੈ। ਇਸ ਬਾਰੇ ਮਲਕੀਤ ਨੇ ਖੁਦ ਦੱਸਿਆ ਕਿ, 'ਇਸ ਗੀਤ 'ਚ ਕੁਝ ਅਜਿਹਾ ਹੈ, ਜੋ 1986 ਤੋਂ ਚੱਲਦਾ ਹੀ ਆ ਰਿਹਾ ਹੈ। ਇਸ 'ਚ ਕੁਝ ਜਾਦੂ ਹੈ। ਪਹਿਲਾਂ ਬਾਲੀ ਸਾਗੂ ਤੇ ਹੁਣ ਹਨੀ ਸਿੰਘ ਨੇ ਇਸ ਨੂੰ ਫਿਰ ਤੋਂ ਬਣਾਇਆ ਹੈ। ਮਲਕੀਤ ਸਿੰਘ ਨੇ ਕਿਹਾ, ਜਦੋਂ ਹਨੀ ਸਿੰਘ ਮੇਰੇ ਕੋਲ ਇਹ ਗੀਤ ਲੈ ਕੇ ਆਇਆ ਤਾਂ ਮੈਂ ਹੈਰਾਨ ਸੀ ਕਿ ਉਹ ਇਸ ਗੀਤ ਨੂੰ ਫਿਰ ਕਿਉਂ ਬਣਾਉਣਾ ਚਾਹੁੰਦਾ ਹੈ।'

ਮਲਕੀਤ ਸਿੰਘ ਨੇ ਕਿਹਾ, 'ਪਹਿਲਾਂ ਮੈਂ ਬਹੁਤ ਵਾਰ ਸੋਚਿਆ, ਫਿਰ ਮੈਂ ਹਾਮੀ ਭਰ ਦਿੱਤੀ ਪਰ ਮੇਰੀ ਇਕ ਸ਼ਰਤ ਸੀ ਕਿ ਜੇ ਉਹ ਇਸ ਗੀਤ 'ਚ ਰੈਪ ਕਰੇਗਾ ਤਾਂ ਇਸ 'ਚ ਕੋਈ ਵੀ ਮਾੜਾ ਜਾਂ ਵਲਗਰ ਸ਼ਬਦ ਨਹੀਂ ਹੋਵੇਗਾ। ਇਸ ਦੇ ਨਾਲ ਹੀ ਗੀਤ ਦੀ ਵੀਡੀਓ ਵੀ ਸਾਫ-ਸੁਥਰੀ ਹੋਵੇਗੀ। ਇਹ ਗੀਤ ਇਸ ਸ਼ਰਤ ਤੋਂ ਬਾਅਦ ਹੀ ਬਣਾਇਆ ਗਿਆ। ਮੈਨੂੰ ਖੁਸ਼ੀ ਹੈ ਕਿ ਇਸ ਗੀਤ ਨੂੰ ਇੰਨੇ ਸਾਲਾਂ ਬਾਅਦ ਵੀ ਇੰਨਾ ਪਿਆਰ ਮਿਲਿਆ।' ਮਲਕੀਤ ਨੇ ਕਿਹਾ ਕਿ ਇਸ ਗੀਤ ਦੇ ਹਿੱਟ ਹੋਣ ਨਾਲ ਉਨ੍ਹਾਂ ਨੂੰ ਫਾਇਦਾ ਵੀ ਹੋਇਆ ਹੈ। ਉਹ ਚਾਹੁੰਦੇ ਹਨ ਕਿ ਉਹ ਨਵੀਂ ਪੀੜ੍ਹੀ ਨਾਲ ਜੁੜਨ, ਜਿਨ੍ਹਾਂ ਇਹ ਗੀਤ ਪਹਿਲਾਂ ਸੁਣਿਆ ਹੈ, ਉਨ੍ਹਾਂ ਦੇ ਬੱਚਿਆਂ ਦੇ ਵੀ ਬੱਚੇ ਹੋ ਗਏ ਹਨ। ਉਨ੍ਹਾਂ ਨੇ ਖੁਸ਼ੀ ਜਤਾਈ ਕਿ ਤੀਜੀ ਪੀੜ੍ਹੀ ਵੀ ਇਸ ਗੀਤ ਨੂੰ ਸੁਣ ਰਹੀ ਹੈ।'


Tags: Yo Yo Honey SinghGur Nalo Ishq MithaMalkit SinghThe Golden StarBhushan Kumar

Edited By

Sunita

Sunita is News Editor at Jagbani.