FacebookTwitterg+Mail

'ਮੱਖਣਾ' ਤੋਂ ਬਾਅਦ ਹੁਣ ਇਸ ਮਾਮਲੇ 'ਚ ਘਿਰੇ ਹਨੀ ਸਿੰਘ

yo yo honey singh and pandit rao dharennavar
09 July, 2019 11:38:03 AM

ਮੋਹਾਲੀ (ਕੁਲਦੀਪ) - ਆਪਣੇ ਗੀਤਾਂ ਵਿਚ ਔਰਤਾਂ ਦੀ ਬੇਇੱਜ਼ਤੀ ਨੂੰ ਲੈ ਕੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪ੍ਰਸਿੱਧ ਪੰਜਾਬੀ ਗਾਇਕ ਹਨੀ ਸਿੰਘ ਦੇ ਖਿਲਾਫ ਮੋਹਾਲੀ ਪੁਲਸ ਨੂੰ ਇਕ ਹੋਰ ਸ਼ਿਕਾਇਤ ਪੰਡਿਤ ਰਾਓ ਧਰੇਨਵਰ ਵਲੋਂ ਦਿੱਤੀ ਗਈ ਹੈ। ਐੱਸ. ਐੱਸ. ਪੀ. ਮੋਹਾਲੀ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਪੰਡਿਤ ਰਾਓ ਨੇ ਕਿਹਾ ਕਿ ਉਸ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਕੇਸ ਦਰਜ ਕੀਤਾ ਹੋਇਆ ਹੈ। ਉਸ ਨੇ ਕਿਹਾ ਕਿ ਹਿਰਦੇਸ਼ ਸਿੰਘ ਉਰਫ ਹਨੀ ਸਿੰਘ ਵਲੋਂ ਗਾਏ ਗੀਤ ਸਿਰਫ ਲੱਚਰਤਾ ਹੀ ਨਹੀਂ, ਸਗੋਂ ਹਥਿਆਰਾਂ ਨੂੰ ਵੀ ਪ੍ਰਮੋਟ ਕਰਦੇ ਹਨ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ।

Punjabi Bollywood Tadka

ਉਨ੍ਹਾਂ ਸ਼ਿਕਾਇਤ ਵਿਚ ਕਿਹਾ ਕਿ ਹਨੀ ਸਿੰਘ ਤੋਂ ਪੁੱਛਿਆ ਜਾਵੇ ਕਿ ਉਸ ਵਲੋਂ ਗਾਏ ਗਏ ਗੀਤ 'ਗੋਲੀਆਂ' ਅਤੇ 'ਦਿੱਸ ਪਾਰਟੀ ਗੈਟਿੰਗ ਹਾਟ', 'ਪੰਗਾ' ਗੀਤਾਂ ਨੂੰ ਸੋਸ਼ਲ ਮੀਡਿਆ ਯੂਟਿਊਬ 'ਤੇ ਅਪਲੋਡ ਕਰਨ ਦੇ ਪਿੱਛੇ ਇੱਛਾ ਕੀ ਸੀ। ਉਸ ਨੂੰ ਪੁੱਛਿਆ ਜਾਵੇ ਕਿ ਕੀ ਉਸ ਦਾ ਮਕਸਦ ਸਮਾਜ ਵਿਚ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਸੀ । ਪੰਡਿਤ ਰਾਓ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਅਜਿਹੇ ਗੀਤਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਭਾਰਤ ਸਰਕਾਰ ਨੂੰ ਕਿਹਾ ਹੋਇਆ ਹੈ। ਇਸ ਲਈ 'ਗੋਲੀਆਂ', 'ਦਿੱਸ ਪਾਰਟੀ ਗੈੱਟਿੰਗ ਹਾਟ', 'ਪੰਗਾ' ਗੀਤਾਂ ਨੂੰ ਯੂ-ਟਿਊਬ ਤੋਂ ਹਟਾਇਆ ਜਾਵੇ।

Punjabi Bollywood Tadka

ਉਨ੍ਹਾਂ ਮੰਗ ਕੀਤੀ ਕਿ ਆਪਣੇ ਗੀਤਾਂ ਵਿਚ ਔਰਤਾਂ ਦੀ ਬੇਇੱਜ਼ਤੀ ਕਰਨ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਹਨੀ ਸਿੰਘ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਟੇਟ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਲੋਂ ਵੀ ਹਨੀ ਸਿੰਘ ਖਿਲਾਫ ਗੀਤਾਂ ਵਿਚ ਔਰਤਾਂ ਦੀ ਬੇਇੱਜ਼ਤੀ ਨੂੰ ਲੈ ਕੇ ਕਾਰਵਾਈ ਕਰਵਾਉਣ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੋਈ ਹੈ, ਜਿਸ ਉੱਤੇ ਕਾਰਵਾਈ ਕਰਨ ਲਈ ਐੱਸ. ਐੱਸ. ਪੀ. ਮੋਹਾਲੀ ਨੂੰ ਕਿਹਾ ਗਿਆ ਹੈ।


Tags: Yo Yo Honey SinghPandit Rao DharennavarSSPPunjab and Haryana High Court

Edited By

Sunita

Sunita is News Editor at Jagbani.