ਮੁੰਬਈ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਅਤੇ ਬਾਲੀਵੁੱਡ ਗਾਇਕ ਯੋ ਯੋ ਹਨੀ ਸਿੰਘ ਨੂੰ ਹਾਲ ਹੀ 'ਚ ਪਤਨੀ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਹਨੀ ਸਿੰਘ ਤੇ ਸ਼ਾਲਿਨੀ ਦੀ ਕੈਮਿਸਟਰੀ ਦੇਖਣਯੋਗ ਸੀ।
ਦੱਸ ਦਈਏ ਕਿ ਇਸ ਦੌਰਾਨ ਹਨੀ ਸਿੰਘ ਨੇ ਹਾਫ ਸਲੀਵਜ ਟੀ-ਸ਼ਰਟ ਨਾਲ ਗੂੜ੍ਹੇ ਲਾਲ ਰੰਗ ਦੀ ਲੋਅਰ ਵੇਅਰ ਕੀਤਾ ਸੀ।
ਸਿਰ 'ਤੇ ਟੋਪੀ ਤੇ ਗੋਗਲਸ 'ਚ ਹਨੀ ਸਿੰਘ ਕਾਫੀ ਸ਼ਾਨਦਾਰ ਲੱਗ ਰਹੇ ਸਨ। ਉੱਥੇ ਹੀ ਸ਼ਾਲਿਨੀ ਵੀ ਆਲ ਬਲੈਕ ਲੁੱਕ 'ਚ ਨਜ਼ਰ ਆਈ।
ਉਨ੍ਹਾਂ ਨੇ ਗੂੜ੍ਹੇ ਲਾਲ ਰੰਗ ਦਾ ਪਰਸ ਕੈਰੀ ਕੀਤਾ ਹੋਇਆ ਸੀ। ਇਸ ਦੌਰਾਨ ਯੋ ਯੋ ਹਨੀ ਸਿੰਘ ਨੇ ਪਤਨੀ ਦਾ ਹੱਥ ਫੜ੍ਹ ਕੇ ਕੈਮਰੇ ਅੱਗੇ ਖੂਬ ਪੋਜ਼ ਦਿੱਤੇ ਹਨ।
ਦੱਸ ਦਈਏ ਕਿ ਹਨੀ ਸਿੰਘ ਅਕਸਰ ਹੀ ਆਪਣੇ ਗੀਤਾਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਹਨੀ ਦਾ 'ਮੱਖਣਾ' ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।