FacebookTwitterg+Mail

ਯੋ ਯੋ ਹਨੀ ਸਿੰਘ ਦੇ ਗੀਤ 'ਮੱਖਣਾ' ਨੂੰ ਮਿਲੀਆ ਐਵਾਰਡ

yo yo honey singh award
30 April, 2019 07:13:56 PM

ਜਲੰਧਰ (ਬਿਊਰੋ)— ਆਪਣੇ ਗੀਤ 'ਮੱਖਣਾ' ਰਾਹੀਂ ਸਰੋਤਿਆਂ 'ਚ ਆਪਣਾ ਜਾਦੂ ਚਲਾਉਣ ਵਾਲੇ ਗਾਇਕ ਯੋ ਯੋ ਹਨੀ ਸਿੰਘ ਨੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਦਰਅਸਲ ਹਨੀ ਸਿੰਘ ਦੇ ਗੀਤ 'ਮੱਖਣਾ' ਨੂੰ ਹਾਲ ਹੀ 'ਚ ਹੋਏ 'ਸੋਨੀ ਮਿਕਸ ਆਡੀਅੰਸ ਮਿਊਜ਼ਿਕ ਐਵਾਰਡ' 'ਚ 'ਬੈਸਟ ਨਾਨ ਫਿਲਮ ਸੌਂਗ' ਦਾ ਐਵਾਰਡ ਮਿਲਿਆ ਹੈ। ਆਪਣੀ ਇਹ ਖੁਸ਼ੀ ਹਨੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਲਿਖਿਆ ਹੈ ''Thank you so much for making #Makhna - Best Non Film Song. Much love and respect #YoYo #sonymixaudiencemusicawards"

ਦੱਸਣਯੋਗ ਹੈ ਕਿ ਹਨੀ ਸਿੰਘ ਦਾ ਗੀਤ 'ਮੱਖਣਾ' ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਇਆ ਸੀ। ਇਸ ਗੀਤ ਨਾਲ ਹੀ ਹਨੀ ਸਿੰਘ ਨੇ ਮਿਊਜ਼ਿਕ ਇੰਡਸਟਰੀ 'ਚ ਕਮਬੈਕ ਕੀਤਾ ਸੀ। ਇਹ ਗੀਤ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਹਨੀ ਸਿੰਘ ਨੂੰ ਗੀਤ 'ਦਿਲ ਚੋਰੀ ਸਾਡਾ' ਲਈ ਵੀ 'ਬੈਸਟ ਸੌਂਗ ਆਫ ਦਿ ਈਅਰ' ਦਾ ਐਵਾਰਡ ਮਿਲ ਚੁੱਕਾ ਹੈ। ਹਨੀ ਸਿੰਘ ਜਲਦ ਆਪਣੇ ਨਵੇਂ ਗਾਣਿਆਂ ਰਾਹੀਂ ਧੁੰਮਾਂ ਪਾਉਣ ਵਾਲੇ ਹਨ।


Tags: Yo Yo Honey SinghMIX Audience Music AwardsMakhnaAwardsBollywood MusicSony

Edited By

Lakhan

Lakhan is News Editor at Jagbani.