ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਨਾਂ ਦਾ ਸਿੱਕਾ ਚਲਾਉਣ ਵਾਲੇ ਯੋ ਯੋ ਹਨੀ ਸਿੰਘ ਅੱਜ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 15 ਮਾਰਚ 1983 ਨੂੰ ਹੁਸ਼ਿਆਰਪੁਰ ਵਿਖੇ ਹੋਇਆ। ਯੋ ਯੋ ਹਨੀ ਸਿੰਘ ਇਕ ਰੈਪਰ, ਕਲਾਕਾਰ, ਫਿਲਮੀ ਅਦਾਕਾਰ ਅਤੇ ਸੰਗੀਤ ਨਿਰਮਾਤਾ ਹਨ।
ਸੰਗੀਤ ਜਗਤ ਤੇ ਬਾਲੀਵੁੱਡ ਫਿਲਮ ਇੰਡਸਟਰੀ 'ਚ ਚੱਲਦਾ ਹਨੀ ਸਿੰਘ ਦਾ ਸਿੱਕਾ
ਦੱਸ ਦਈਏ ਕਿ ਹਨੀ ਸਿੰਘ ਦਾ ਸਿੱਕਾ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹੀ ਨਹੀਂ ਸਗੋਂ ਬਾਲੀਵੁੱਡ ਫਿਲਮ ਇੰਡਸਟਰੀ 'ਚ ਵੀ ਚੱਲਦਾ ਹੈ। ਹੁਣ ਤੱਕ ਯੋ ਯੋ ਹਨੀ ਸਿੰਘ ਬਾਲੀਵੁੱਡ ਫਿਲਮ ਇੰਡਸਟਰੀ ਦੀਆਂ ਕਈ ਫਿਲਮਾਂ 'ਚ ਗੀਤ ਗਾ ਚੁੱਕੇ ਹਨ। ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।
ਹਨੀ ਸਿੰਘ ਦੇ ਨਾਂ 'ਚ ਕਿਉਂ ਹੈ ਯੋ ਯੋ?
ਹਨੀ ਸਿੰਘ ਦੇ ਨਾਂ ਦੇ ਅੱਗੇ 'ਯੋ ਯੋ' ਲਿਖਿਆ ਰਹਿੰਦਾ ਹੈ। ਦੱਸ ਦਈਏ ਕਿ ਯੋ ਯੋ ਇਕ ਚੀਨੀ ਖਿਡੌਣਾ ਵੀ ਹੁੰਦਾ ਹੈ ਪਰ ਹਨੀ ਸਿੰਘ ਦੇ ਨਾਂ 'ਚ ਯੋ ਯੋ ਜੁੜਨ ਦੀ ਕਹਾਣੀ ਕਾਫੀ ਦਿਲਚਸਪ ਹੈ।ਇਹ ਨਾਂ ਹਨੀ ਸਿੰਘ ਨੂੰ ਇਕ ਅਮਰੀਕੀ ਦੋਸਤ ਤੋਂ ਮਿਲਿਆ ਸੀ। ਇਕ ਆਮ ਭਾਰਤੀ ਜਦੋਂ ਅੰਗਰੇਜ਼ੀ ਨਹੀਂ ਬੋਲ ਪਾਉਂਦਾ, ਉਦੋਂ ਵੀ ਉਹ 'ਯਾ-ਯਾ' ਬੋਲ ਸਕਦਾ ਹੈ। ਇਸੇ ਐਕਸੈਂਟ ਕਰਕੇ ਹਨੀ ਸਿੰਘ ਦੇ ਦੋਸਤ ਉਨ੍ਹਾਂ ਨੂੰ 'ਯੋ ਯੋ' ਕਹਿਣ ਲੱਗੇ।
ਇੰਟਰਵਿਊ ਦੌਰਾਨ ਹਨੀ ਸਿੰਘ ਨੇ ਦੱਸੀ ਨਾਂ ਦੀ ਇਕ ਹੋਰ ਕਹਾਣੀ
ਹਨੀ ਸਿੰਘ ਨੇ ਇਕ ਇੰਟਰਵਿਊ ਦੌਰਾਨ ਆਪਣੇ ਇਸ ਨਾਂ ਦੀ ਇਕ ਹੋਰ ਦਿਲਚਸਪ ਕਹਾਣੀ ਦੱਸੀ ਸੀ। ਉਨ੍ਹਾਂ ਨੇ ਕਿਹਾ ਸੀ, ''ਯੋ ਯੋ ਦਾ ਮਤਲਬ ਤੁਹਾਡੀ ਆਪਣਾ ਹੈ ਯਾਨੀ ਕਿ ਤੁਹਾਡਾ ਆਪਣਾ ਹਨੀ ਸਿੰਘ।''ਆਪਣੇ ਕੰਪੀਟੀਸ਼ਨ ਬਾਰੇ ਹਨੀ