FacebookTwitterg+Mail

ਯੋ ਯੋ ਹਨੀ ਸਿੰਘ ਨੇ ਮਾਂ ਨਾਲ ਬੇਹੱਦ ਸਾਦਗੀ 'ਚ ਮਨਾਇਆ ਬਰਥਡੇ

yo yo honey singh birthday celebrate
17 March, 2019 09:28:37 AM

ਜਲੰਧਰ (ਬਿਊਰੋ) — ਬਾਲੀਵੁੱਡ ਅਤੇ ਪੰਜਾਬੀ ਗੀਤਾਂ ਦੇ ਬਾਦਸ਼ਾਹ ਯੋ ਯੋ ਹਨੀ ਸਿੰਘ ਨੇ 15 ਮਾਰਚ ਨੂੰ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਦੱਸ ਦੇਈਏ ਕਿ ਹਨੀ ਸਿੰਘ ਨੇ ਆਪਣਾ ਜਨਮਦਿਨ ਬੇਹੱਦ ਹੀ ਸਾਦਗੀ ਨਾਲ ਆਪਣੀ ਮਾਂ ਨਾਲ ਘਰ 'ਚ ਸੈਲੀਬ੍ਰੇਟ ਕੀਤਾ। ਉਨ੍ਹਾਂ ਨੇ ਇਸ ਮੌਕੇ 'ਤੇ ਮਿਊਜ਼ਿਕ ਦੇ ਸਰਵਸ਼੍ਰੇਸ਼ਠ ਮੰਨੇ ਜਾਣ ਵਾਲੇ ਗ੍ਰੈਮੀ ਐਵਾਰਡ ਦੇ ਸ਼ੇਪ ਦਾ ਕੇਕ ਕੱਟਿਆ ਸੀ। ਇਸ ਦੀ ਇਕ ਖਾਸ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਤਸਵੀਰ ਨੂੰ ਸ਼ੇਅਰ ਕਰਦਿਆਂ ਹਨੀ ਸਿੰਘ ਨੇ ਕੈਪਸ਼ਨ 'ਚ ਲਿਖਿਆ, ''My brothers got me crazy cake !!''। ਯੋ ਯੋ ਹਨੀ ਸਿੰਘ ਨੇ ਆਪਣਾ ਜਨਮਦਿਨ ਪਰਿਵਾਰ ਤੇ ਦੋਸਤਾਂ ਨਾਲ ਵੀ ਸ਼ੇਅਰ ਕੀਤਾ।


ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਯੋ ਯੋ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਫੈਨਜ਼ ਦਾ ਧਨਵਾਦ ਕਰ ਰਹੇ ਹਨ। ਦੱਸ ਦਈਏ ਕਿ ਹਨੀ ਸਿੰਘ ਨੇ ਲੰਬੇ ਸਮੇਂ ਬਾਅਦ 'ਮੱਖਣਾ' ਗੀਤ ਨਾਲ ਧਮਾਕੇਦਾਰ ਵਾਪਸੀ ਕੀਤੀ ਸੀ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

Punjabi Bollywood Tadka


Tags: Yo Yo Honey SinghBirthday CelebrateBegani NaarMakhnaTwerk TwerkPunjabi Singer

Edited By

Sunita

Sunita is News Editor at Jagbani.