FacebookTwitterg+Mail

ਗੰਗਾ ਕੰਢੇ ਬੈਠ ਹਨੀ ਸਿੰਘ ਬਣਾ ਰਹੇ ਹਨ ਮਿਊਜ਼ਿਕ, ਤਸਵੀਰਾਂ ਸ਼ੇਅਰ ਕਰਕੇ ਦਿੱਤੀ ਜਾਣਕਾਰੀ

yo yo honey singh chillin at ganges
16 December, 2017 05:08:35 PM

ਜਲੰਧਰ (ਬਿਊਰੋ)— ਯੋ ਯੋ ਹਨੀ ਸਿੰਘ ਦੀ ਮਿਊਜ਼ਿਕ ਇੰਡਸਟਰੀ 'ਚ ਵਾਪਸੀ ਦੀ ਹਰ ਕੋਈ ਉਡੀਕ ਕਰ ਰਿਹਾ ਹੈ। ਹਨੀ ਸਿੰਘ ਦੇ ਚਾਹੁਣ ਵਾਲਿਆਂ ਲਈ ਇਕ ਖੁਸ਼ਖਬਰੀ ਹੈ ਕਿ ਉਹ ਆਪਣੇ ਨਵੇਂ ਪ੍ਰਾਜੈਕਟ 'ਤੇ ਕੰਮ ਕਰ ਰਹੇ ਹਨ। ਜੀ ਹਾਂ, ਹਨੀ ਸਿੰਘ ਇਨ੍ਹੀਂ ਦਿਨੀਂ ਗੰਗਾ ਨਦੀ ਦੇ ਕੰਢੇ ਬੈਠ ਕੇ ਨਵੇਂ ਗੀਤ ਨੂੰ ਲਿਖ ਰਹੇ ਹਨ ਤੇ ਉਸ ਦਾ ਸੰਗੀਤ ਤਿਆਰ ਕਰ ਰਹੇ ਹਨ।

ਹਨੀ ਸਿੰਘ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, 'Chillin at Ganges. Makin #BEATS writing #VERSES Jai Ganga Maiya Ki #YoYo #YoYoHoneySingh #Music'। ਦੱਸਣਯੋਗ ਹੈ ਕਿ ਸਾਲਾਂ ਦੇ ਗੈਪ ਤੋਂ ਬਾਅਦ ਹਨੀ ਸਿੰਘ ਠੀਕ ਹੋਏ ਹਨ ਤੇ ਠੀਕ ਹੁੰਦਿਆਂ ਹੀ ਹਨੀ ਨੇ ਆਪਣੇ ਕੰਮ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।
Punjabi Bollywood Tadka
ਹਨੀ ਨੇ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਨ੍ਹਾਂ 'ਚ ਹਨੀ ਦਾ ਭਾਰ ਵਧਿਆ ਨਜ਼ਰ ਆ ਰਿਹਾ ਹੈ।
Punjabi Bollywood Tadka


Tags: Yo Yo Honey Singh Ganga Music Facebook