ਮੁੰਬਈ(ਬਿਊਰੋ)— ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਤੇ ਰੈਪਰ ਹਨੀ ਸਿੰਘ ਦਾ ਹਾਲ 'ਚ ਵਰਕਆਊਟ ਕਰਦਿਆਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਤੁਹਾਨੂੰ ਨਿਸ਼ਚਤ ਰੂਪ ਤੋਂ ਜਿੰਮ ਜਾਣ ਲਈ ਪ੍ਰੇਰਿਤ ਕਰ ਦੇਵੇਗਾ। ਆਪਣੇ ਜਿੰਮ ਗੋਲ ਬਾਰੇ ਗੱਲ ਕਰਦਿਆਂ ਯੋ ਯੋ ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ,"Heavy weight training 100 pounds rowing, Monday motivation!! This is how we do !! #honeysingh #yoyo #yoyohoneysingh"।
ਹਨੀ ਸਿੰਘ ਖੁਦ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਦੱਸ ਦੇਈਏ ਕਿ ਹਨੀ ਸਿੰਘ ਅਕਸਰ ਆਪਣੇ ਚਾਰਟਬਸਟਰਸ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆਏ ਹਨ। ਉਨ੍ਹਾਂ ਨੇ ਆਪਣੇ ਸੁਪਰਹਿੱਟ ਗੀਤ 'ਮੱਖਣਾ' ਨਾਲ ਲੰਬੇ ਸਮੇਂ ਬਾਅਦ ਇੰਡਸਟਰੀ 'ਚ ਵਾਪਸੀ ਕੀਤੀ। ਇਨ੍ਹੀਂ ਦਿਨੀਂ ਹਨੀ ਸਿੰਘ ਆਪਣੇ ਆਉਣ ਵਾਲੇ ਗੀਤਾਂ 'ਚ ਬਿਜ਼ੀ ਹਨ।