FacebookTwitterg+Mail

ਹਨੀ ਸਿੰਘ ਲਈ ਇਹ ਦੋ ਦਿਨ ਰੱਖਦੇ ਨੇ ਖਾਸ ਅਹਿਮੀਅਤ

yo yo honey singh mom dad birthday
01 June, 2019 08:49:25 PM

ਜਲੰਧਰ (ਬਿਊਰੋ)— ਕਿਸੇ ਸਮੇਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੰਮਾਂ ਪਾਉਣ ਵਾਲੇ ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਰੈਪਰ ਯੋ ਯੋ ਹਨੀ ਸਿੰਘ ਅੱਜ ਭਾਵੇਂ ਘੱਟ ਗੀਤ ਕਰ ਰਹੇ ਹਨ ਪਰ ਉਨ੍ਹਾਂ ਦੀ ਫੈਨ ਫਾਲੋਇੰਗ ਪਹਿਲਾਂ ਵਾਂਗ ਹੀ ਬਰਕਰਾਰ ਹੈ। ਹਨੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਤੇ ਆਪਣੀ ਹਰ ਗੱਲ ਉੁਨ੍ਹਾਂ ਨਾਲ ਸ਼ੇਅਰ ਕਰਦੇ ਹਨ। 31 ਮਈ ਨੂੰ ਹਨੀ ਸਿੰਘ ਦੇ ਪਿਤਾ ਸਰਦਾਰ ਸਰਬਜੀਤ ਸਿੰਘ ਦਾ ਜਨਮਦਿਨ ਸੀ ਤੇ ਅੱਜ ਉਨ੍ਹਾਂ ਦੀ ਮਾਤਾ ਭੁਪਿੰਦਰ ਕੌਰ ਦਾ ਜਨਮਦਿਨ ਹੈ। ਮਾਤਾ-ਪਿਤਾ ਦੇ ਇਕੱਠਿਆਂ ਜਨਮਦਿਨ ਹੋਣ 'ਤੇ ਹਨੀ ਨੇ ਇਸ ਗੱਲ ਦੀ ਖੁਸ਼ੀ ਤਾਂ ਬਿਆਨ ਕਰ ਹੀ ਦਿੱਤੀ ਹੈ ਪਰ ਨਾਲ ਇਹ ਵੀ ਦੱਸ ਦਿੱਤਾ ਹੈ ਕਿ ਇਹ ਦਿਨ ਉਨ੍ਹਾਂ ਲਈ ਕਿੰਨੇ ਖਾਸ ਹਨ। ਪਿਤਾ ਦੇ ਜਨਮਦਿਨ 'ਤੇ ਤਸਵੀਰ ਸਾਂਝੀ ਕਰਦਿਆਂ ਹਨੀ ਨੇ ਲਿਖਿਆ ਸੀ, 'Happy Birthday to my Papa ,my inspiration'

 
 
 
 
 
 
 
 
 
 
 
 
 
 

Happy Birthday to my Papa , my inspiration

A post shared by Yo Yo Honey Singh (@yyhsofficial) on May 31, 2019 at 7:17am PDT


ਉਥੇ ਮਾਤਾ ਦੇ ਜਨਮਦਿਨ ਦੀ ਤਸਵੀਰ ਸਾਂਝੀ ਕਰਦਿਆਂ ਹਨੀ ਨੇ ਲਿਖਿਆ, 'Yesterday was papa’s birthday, today is mummy’s birthday isnt it so kool'

 
 
 
 
 
 
 
 
 
 
 
 
 
 

Yesterday was papa’s birthday, today is mummy’s birthday isnt it so kool

A post shared by Yo Yo Honey Singh (@yyhsofficial) on Jun 1, 2019 at 6:17am PDT


ਦੱਸਣਯੋਗ ਹੈ ਕਿ ਯੋ ਯੋ ਹਨੀ ਸਿੰਘ ਨੇ 'ਮੱਖਣਾ' ਗੀਤ ਨਾਲ ਮਿਊਜ਼ਿਕ ਇੰਡਸਟਰੀ 'ਚ ਆਪਣਾ ਕਮਬੈਕ ਕੀਤਾ। ਹਨੀ ਦਾ ਇਹ ਕਮਬੈਕ ਗੀਤ ਉਸ ਦੇ ਫੈਨਜ਼ ਵਲੋਂ ਖੂਬ ਪਸੰਦ ਕੀਤਾ ਗਿਆ, ਜਿਸ ਨੂੰ ਯੂਟਿਊਬ 'ਤੇ ਹੁਣ ਤਕ 200 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹਨੀ ਜਲਦ ਫੈਨਜ਼ ਲਈ ਨਵੇਂ ਗੀਤ ਵੀ ਲੈ ਕੇ ਆ ਰਹੇ ਹਨ, ਜੋ ਜਲਦ ਹੀ ਰਿਲੀਜ਼ ਹੋਣਗੇ।


Tags: Yo Yo Honey SinghHoney Singh Father Sarabjit SinghHoney Singh Mother Bhupinder KaurMother Father BirthdayPunjabi SingerBollywood Singer

Edited By

Lakhan

Lakhan is News Editor at Jagbani.