FacebookTwitterg+Mail

ਹਨੀ ਸਿੰਘ ਦਾ ਹਿੱਪ ਹਾਪ ਗੀਤ 'ਗੁੜ ਨਾਲੋ ਇਸ਼ਕ ਮਿੱਠਾ' ਰਿਲੀਜ਼ (ਵੀਡੀਓ)

yo yo honey singh new song gur nalo ishq mitha
24 July, 2019 03:46:19 PM

ਜਲੰਧਰ (ਬਿਊਰੋ) — 'ਮੱਖਣਾ' ਗੀਤ ਨਾਲ ਧਮਾਕੇਦਾਰ ਵਾਪਸੀ ਕਰਨ ਵਾਲੇ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਦਾ ਨਵਾਂ ਗੀਤ 'ਗੁੜ ਨਾਲੋ ਇਸ਼ਕ ਮਿੱਠਾ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਗੀਤ 'ਚ ਯੋ ਯੋ ਹਨੀ ਸਿੰਘ ਦਾ ਪਹਿਲਾਂ ਨਾਲੋਂ ਕਾਫੀ ਵੱਖਰਾ ਸਟਾਈਲ ਦੇਖਣ ਨੂੰ ਮਿਲ ਰਿਹਾ ਹੈ। 'ਗੁੜ ਨਾਲੋ ਇਸ਼ਕ ਮਿੱਠਾ' ਗੀਤ 'ਚ ਹਨੀ ਸਿੰਘ ਨਾਲ ਗੋਲਡਨ ਸਟਾਰ ਮਲਕੀਤ ਸਿੰਘ ਵੀ ਨਜ਼ਰ ਆ ਰਹੇ ਹਨ। ਇਸ ਗੀਤ ਦੇ ਬੋਲ ਹਨੀ ਸਿੰਘ ਨੇ ਖੁਦ ਸ਼ਿੰਗਾਰੇ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਸਾਥ ਸਿੰਘਸਟਾ, ਹੋਮੀ ਡੀਲੀਵਾਲਾ ਨੇ ਦਿੱਤਾ ਹੈ। ਹਨੀ ਸਿੰਘ ਦੇ ਗੀਤ 'ਗੁੜ ਨਾਲੋ ਇਸ਼ਕ ਮਿੱਠਾ' ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


ਦੱਸ ਦਈਏ ਕਿ 'ਗੁੜ ਨਾਲੋ ਇਸ਼ਕ ਮਿੱਠਾ' ਗੀਤ 'ਚ ਹਨੀ ਸਿੰਘ ਨਾਲ ਪੰਜਾਬੀ ਮਾਡਲ ਤੇ ਅਦਾਕਾਰਾ ਨਵਪ੍ਰੀਤ ਬੰਗਾ ਨਜ਼ਰ ਆ ਰਹੀ ਹੈ। ਗੀਤ 'ਚ ਦੋਵਾਂ ਦੀ ਕੈਮਿਸਟਰੀ ਕਾਫੀ ਸ਼ਾਨਦਾਰ ਲੱਗ ਰਹੀ ਹੈ। 'ਗੁੜ ਨਾਲੋ ਇਸ਼ਕ ਮਿੱਠਾ' ਗੀਤ ਦੇਸ਼ ਦਾ ਪਹਿਲਾਂ ਭੰਗੜਾ ਹਿੱਪ ਹਾਪ ਵਾਲਾ ਗੀਤ ਹੈ, ਜੋ ਲੋਕਾਂ ਦੀ ਪਸੰਦ 'ਤੇ ਖਰਾ ਉਤਰ ਰਿਹਾ ਹੈ। ਇਹ ਗੀਤ ਮਲਕੀਤ ਸਿੰਘ ਦੇ ਗੀਤ 'ਗੁੜ ਨਾਲੋ ਇਸ਼ਕ ਮਿੱਠਾ' ਦਾ ਨਵਾਂ ਵਰਜਨ ਹੈ, ਜਿਸ ਨੂੰ ਹਨੀ ਸਿੰਘ ਨੇ ਸੁਚੱਜੇ ਢੰਗ ਨਾਲ ਸ਼ਿੰਗਾਰਿਆ ਹੈ।
ਦੱਸਣਯੋਗ ਹੈ ਕਿ ਹਨੀ ਸਿੰਘ ਨੇ ਕਾਫੀ ਸਮੇਂ ਬਾਅਦ 'ਮੱਕਣਾ' ਗੀਤ ਨਾਲ ਸੰਗੀਤ ਜਗਤ 'ਚ ਵਾਪਸੀ ਕੀਤੀ ਸੀ। ਜਿੱਥੇ ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਉਥੇ ਹੀ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦਾ ਇਹ ਗੀਤ ਕਾਫੀ ਵਿਵਾਦਾਂ 'ਚ ਵੀ ਰਹਿ ਚੁੱਕਾ ਹੈ। ਹਨੀ ਸਿੰਘ 'ਤੇ ਦੋਸ਼ ਲਾਏ ਗਏ ਹਨ ਕਿ 'ਮੱਖਣਾ' ਗੀਤ 'ਚ ਉਨ੍ਹਾਂ ਨੇ ਮਹਿਲਾਵਾਂ ਪ੍ਰਤੀ ਅਸ਼ਲੀਲ ਸ਼ਬਦਾਵਲੀ ਦੀ ਵਰਤੋ ਕੀਤੀ ਹੈ।


Tags: Yo Yo Honey SinghGur Nalo Ishq MithaMalkit SinghThe Golden StarBhushan KumarSinghstaHommie Dilliwala

Edited By

Sunita

Sunita is News Editor at Jagbani.