FacebookTwitterg+Mail

ਪੁਰਾਣੀਆਂ ਯਾਦਾਂ 'ਚ ਗੁਆਚੇ ਯੋ ਯੋ ਹਨੀ ਸਿੰਘ ਨੇ ਸਾਂਝੀ ਕੀਤੀ ਇਹ ਤਸਵੀਰ

yo yo honey singh old moments
21 November, 2016 07:19:14 PM
ਮੁੰਬਈ— ਰੈਪਰ ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਪੁਰਾਣੀਆਂ ਯਾਦਾਂ 'ਚ ਗੁਆਚ ਗਏ ਹਨ। ਉਨ੍ਹਾਂ ਨੇ ਫੇਸਬੁੱਕ 'ਤੇ ਆਪਣੇ ਦੋਸਤਾਂ ਨਾਲ ਤਸਵੀਰ ਸਾਂਝੀ ਕੀਤੀ ਹੈ, ਜਿਨ੍ਹਾਂ ਨਾਲ ਉਨ੍ਹਾਂ ਨੇ ਹਿਪ-ਹੌਪ ਥੀਮ ਦੇ ਗੀਤ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਦੋਸਤਾਂ ਦੀ ਮਦਦ ਨਾਲ ਹਨੀ ਨੇ ਬਾਲੀਵੁੱਡ 'ਚ ਇਕ ਤੋਂ ਵੱਧ ਕੇ ਇਕ ਬਿਹਤਰਨ ਹਿੱਟ ਗੀਤ ਦਿੱਤੇ ਹਨ। ਹਨੀ ਦੇ ਕੰਪੋਜ਼ ਕੀਤੇ ਗਏ ਗੀਤ ਜਦੋਂ ਵੀ ਕਿਤੇ ਵੱਜਦੇ ਹਨ ਤਾਂ ਲੋਕ ਆਪਣੇ ਪੈਰਾਂ ਨੂੰ ਨੱਚਣ ਤੋਂ ਰੋਕ ਨਹੀਂ ਪਾਉਂਦੇ।
ਹਨੀ ਦੇ ਇਹ ਦੋਸਤ ਹਨ ਪਿਨਾਕੀ, ਐਲਿਸਟਰ, ਸੌਨ ਤੇ ਕੇਵਿਨ। ਇਨ੍ਹਾਂ ਦੀਆਂ ਤਸਵੀਰਾਂ ਨੂੰ ਹਨੀ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਹਨੀ ਦੇ ਫੈਨਜ਼ ਨੇ ਇਸ ਪੋਸਟ ਨੂੰ ਵਾਇਰਲ ਕਰ ਦਿੱਤਾ ਹੈ।

Tags: ਯੋ ਯੋ ਹਨੀ ਸਿੰਘ Yo Yo Honey Singh ਫੇਸਬੁੱਕ Facebook ਪੁਰਾਣੀਆਂ ਯਾਦਾਂ Old Memories