ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਮਾਤਾ-ਪਿਤਾ ਦੇ ਜਨਮਦਿਨ 'ਤੇ ਖਾਸ ਤਸਵੀਰ ਸਾਂਝੀ ਕੀਤੀ ਹੈ, ਜਿਸ ਦੀ ਕਪੈਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ, ''ਅੱਜ ਪਾਪਾ ਦਾ ਜਨਮਦਿਨ ਹੈ ਅਤੇ ਕੱਲ ਮੰਮੀ ਦਾ ਹੈਪੀ ਜਨਮਦਿਨ ਹੈ !! #blessed #yoyohoneysingh। ਦੱਸ ਦਈਏ ਕਿ ਹਨੀ ਸਿੰਘ ਵੱਲੋਂ ਪੋਸਟ ਕੀਤੀ ਇਸ ਤਸਵੀਰ 'ਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ ਅਤੇ ਪ੍ਰਸ਼ੰਸਕ ਤੇ ਮਨੋਰੰਜਨ ਜਗਤ ਦੇ ਕਈ ਕਲਾਕਾਰਾਂ ਨੇ ਕੁਮੈਂਟਸ ਕਰਕੇ ਹਨੀ ਸਿੰਘ ਦੇ ਮਾਤਾ-ਪਿਤਾ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ 'ਚ ਆਪਣੀ ਮੰਮੀ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਉਹ ਆਪਣੀ ਮਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਨਜ਼ਰ ਆ ਰਹੇ ਹਨ। ਹਨੀ ਸਿੰਘ ਦੀ ਮਾਂ ਪਪੀਤੇ ਨੂੰ ਕੱਟਦੇ ਹੋਏ ਵਿਖਾਈ ਦੇ ਰਹੇ ਹਨ ਅਤੇ ਬਾਕੀ ਪਰਿਵਾਰ ਵਾਲੇ ਹੈਪੀ ਬਰਥਡੇਅ ਵਾਲਾ ਗੀਤ ਗਾ ਰਹੇ ਹਨ।
ਦੱਸਣਯੋਗ ਹੈ ਕਿ ਹਨੀ ਸਿੰਘ ਅਕਸਰ ਹੀ ਆਪਣੇ ਪਰਿਵਾਰ ਅਤੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਜੇ ਗੱਲ ਕਰੀਏ ਯੋ ਯੋ ਹਨੀ ਸਿੰਘ ਦੇ ਕੰਮ ਦੀ ਤਾਂ ਉਹ ਕਈ ਬਾਲੀਵੁੱਡ ਫਿਲਮਾਂ 'ਚ ਰੈਪ ਨਾਲ ਆਪਣਾ ਸੰਗੀਤ ਵੀ ਦੇ ਚੁੱਕੇ ਹਨ। ਉਨ੍ਹਾਂ ਨੇ ਸਲਮਾਨ ਖਾਨ, ਸ਼ਾਹਰੁਖ ਖਾਨ, ਅਮਿਤਾਭ ਬੱਚਨ, ਅਕਸ਼ੈ ਕੁਮਾਰ ਅਤੇ ਕਈ ਹੋਰ ਨਾਮੀ ਸਿਤਾਰਿਆਂ ਨਾਲ ਕੰਮ ਕੀਤਾ ਹੋਇਆ ਹੈ।