FacebookTwitterg+Mail

ਯੋਗਰਾਜ ਸਿੰਘ ਦੀ ਹਾਲਤ ਵਿਗੜੀ, ਹਸਪਤਾਲ ਕਰਵਾਇਆ ਦਾਖਲ

    1/2
28 July, 2016 04:10:03 PM
ਜਲੰਧਰ— ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਭਿਨੇਤਾ ਤੇ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਗੱਲ ਦੀ ਜਾਣਕਾਰੀ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵਲੋਂ ਫੇਸਬੁੱਕ 'ਤੇ ਪੋਸਟ ਕੀਤੀ ਗਈ ਤਸਵੀਰ ਤੋਂ ਮਿਲੀ ਹੈ। ਰੇਸ਼ਮ ਨੇ ਫੇਸਬੁੱਕ 'ਤੇ ਯੋਗਰਾਜ ਸਿੰਘ ਦੀ ਹਸਪਤਾਲ ਤੋਂ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਲਿਖਿਆ, 'Get well soon respected Yograj Singh Ji ! Pray for your speedy recovery'
ਦੱਸਣਯੋਗ ਹੈ ਕਿ ਯੋਗਰਾਜ ਸਿੰਘ ਦੀ ਆਉਣ ਵਾਲੀਆਂ ਫਿਲਮਾਂ 'ਚ '25 ਕਿੱਲੇ' ਮੁੱਖ ਰੂਪ ਨਾਲ ਸ਼ਾਮਲ ਹੈ, ਜਿਸ 'ਚ ਉਹ ਲਗਭਗ 16 ਸਾਲਾਂ ਬਾਅਦ ਗੁੱਗੂ ਗਿੱਲ ਨਾਲ ਮੁੜ ਪਰਦੇ 'ਤੇ ਅਭਿਨੈ ਕਰਦੇ ਨਜ਼ਰ ਆਉਣਗੇ। '25 ਕਿੱਲੇ' 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਸੀਂ ਯੋਗਰਾਜ ਸਿੰਘ ਦੇ ਜਲਦੀ ਸਿਹਤਮੰਦ ਹੋਣ ਦੀ ਉਮੀਦ ਕਰਦੇ ਹਾਂ।

Tags: ਯੋਗਰਾਜ ਸਿੰਘ ਹਸਪਤਾਲ Yograj Singh Hospital