FacebookTwitterg+Mail

ਯੋਗਰਾਜ ਦੀ ਗਲਤ ਦਖਲ ਅੰਦਾਜ਼ੀ 'ਤੇ ਭੜਕੇ ਸਤੀਸ਼ ਕੌਲ, ਵੀਡੀਓ

yograj singh and satish kaul
22 January, 2019 06:21:20 PM

ਲੁਧਿਆਣਾ (ਬਿਊਰੋ) : ਪਾਲੀਵੁੱਡ ਫਿਲਮ ਇੰਡਸਟਰੀ ਦੇ 'ਅਮਿਤਾਭ ਬੱਚਨ' ਆਖੇ ਜਾਣ ਵਾਲੇ ਐਕਟਰ ਸਤੀਸ਼ ਕੌਲ ਕਾਫੀ ਇਨ੍ਹੀਂ ਦਿਨੀਂ ਲੁਧਿਆਣਾ 'ਚ ਆਪਣੀ ਫੈਨ ਸੱਤਿਆ ਦੇਵੀ ਕੋਲ ਰਹਿ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਮਸ਼ਹੂਰ ਐਕਟਰ ਯੋਗਰਾਜ ਸਿੰਘ ਨੇ ਬੰਠਿਡਾ 'ਚ ਇਕ ਕਾਨਫੰਰਸ ਦੌਰਾਨ ਕਈ ਹੈਰਾਨੀਜਨਕ ਖੁਲਾਸੇ ਕੀਤੇ, ਜਿਸ ਨੂੰ ਜਾਣ ਕੇ ਲੋਕ ਕਾਫੀ ਹੈਰਾਨ ਹਨ। ਹਾਲ ਹੀ 'ਚ ਸਤੀਸ਼ ਕੌਲ ਨੇ ਇਕ 'ਜਗਬਾਣੀ' ਨਾਲ ਗੱਲ ਕਰਦਿਆ ਦੱਸਿਆ, ''ਯੋਗਰਾਜ ਸਿੰਘ ਨੇ ਜੋ ਕੁਝ ਵੀ ਬਠਿੰਡਾ ਕਾਨਫਰੰਸ ਦੌਰਾਨ ਆਖਿਆ ਸਭ ਗਲਤ ਹੈ। ਉਨ੍ਹਾਂ ਨੇ ਸੱਤਿਆ ਦੇਵੀ 'ਤੇ ਲਾਏ ਹਰ ਇਲਜ਼ਾਮ ਨੂੰ ਖਾਰਜ ਕੀਤਾ ਹੈ।

  ਸਤੀਸ਼ ਕੌਲ ਨੇ ਨਕਾਰੀਆਂ ਯੋਗਰਾਜ ਸਿੰਘ ਦੀਆਂ ਸਭ ਗੱਲਾਂ  

ਸਤੀਸ਼ ਕੌਲ ਨੇ ਦੱੱਸਿਆ, ਪਤਾ ਨਹੀਂ ਯੋਗਰਾਜ ਸਿੰਘ ਮੇਰੇ ਨਾਲ ਕਿਉਂ ਇਸ ਤਰ੍ਹਾਂ ਕਰਦੇ ਹਨ। ਉਹ ਮੇਰੇ ਨਾਲ ਕਿਹੜੀ ਦੁਸ਼ਮਣੀ ਕੱਢ ਰਹੇ ਹਨ। ਜਦੋਂ ਮੇਰੇ ਕੀੜੇ ਪੈ ਗਏ ਸਨ ਅਤੇ ਟਾਈਰ 'ਤੇ ਸੌਂਦਾ ਸੀ ਉਦੋਂ ਕਿਉਂ ਨਹੀਂ ਆਏ ਮੈਨੂੰ। ਮੈਨੂੰ ਜਿਹੜੀ ਲੋਕਾਂ ਤੋਂ ਮਦਦ ਮਿਲਦੀ ਸੀ, ਉਨ੍ਹਾਂ ਨੇ ਇਹ ਕਾਨਫਰੰਸ ਕਰਕੇ ਉਹ ਵੀ ਬੰਦ ਕਰਵਾ ਦਿੱਤੀ।'' ਸਤੀਸ਼ ਕੌਲ ਨੇ ਕਿਹਾ, ''ਸੱਤਿਆ ਦੇਵੀ ਮੇਰੀ ਮਾਂ ਦੇ ਬਰਾਬਰ ਹੈ। ਉਸ ਨੇ ਜੋ ਵੀ ਉਨ੍ਹਾਂ ਖਿਲਾਫ ਬੋਲਿਆ ਸਭ ਕੁਝ ਗਲਤ ਹੈ। ਜੇਕਰ ਮੇਰੇ ਕੋਲ 90 ਲੱਖ ਹੁੰਦੇ ਤਾਂ ਕਿ ਮੇਰੇ ਕੋਲ 2-2 ਗੱਡੀਆ ਹੁੰਦੀਆਂ ਤੇ ਆਲੇ-ਦੁਆਲੇ ਨੌਕਰ ਘੁੰਮਦੇ। ਜੇਕਰ ਮੈਨੂੰ ਕੁਝ ਹੋ ਜਾਂਦਾ ਹੈ ਤਾਂ ਇਸ ਦਾ ਜਿੰਮੇਦਾਰ ਯੋਗਰਾਜ ਸਿੰਘ ਹੀ ਹੋਵੇਗਾ।

ਦੱਸਣਯੋਗ ਹੈ ਕਿ ਯੋਗਰਾਜ ਸਿੰਘ ਨੇ ਕਾਨਫਰੰਸ ਦੌਰਾਨ ਕਿਹਾ ਸੀ, ''ਮੈਂ ਵੀ ਇਕ ਵਾਰ ਉਥੇ ਗਿਆ ਸੀ। ਉਨ੍ਹਾਂ ਦੀ ਹਾਲਤ ਕਾਫੀ ਖਰਾਬ ਹੈ। ਕੁਝ ਦਿਨ ਪਹਿਲਾਂ ਹੀ ਮੈਂ ਸਤੀਸ਼ ਕੌਲ ਨੂੰ ਫੋਨ ਕੀਤਾ ਸੀ। ਮੈਂ ਉਨ੍ਹਾਂ ਨੂੰ ਆਪਣੇ ਘਰ ਲਿਆਉਣ ਦਾ ਕਿਹਾ। ਉਨ੍ਹਾਂ ਨੇ ਮੈਨੂੰ ਗੱਡੀ ਭੇਜਣ ਲਈ ਵੀ ਆਖ ਦਿੱਤਾ ਸੀ ਪਰ ਅਚਾਨਕ ਪਿੱਛੇ ਸੱਤਿਆ ਦੇਵੀ ਉਨ੍ਹਾਂ ਨੂੰ ਗਾਲਾਂ ਕੱਢਣ ਲੱਗ ਗਈ। ਹਾਲਾਂਕਿ ਸੱਤਿਆ ਦੇਵੀ ਨੇ ਕਿਉਂ ਗਾਲ੍ਹਾਂ ਕੱਢੀਆਂ ਇਸ ਦਾ ਕਾਰਨ ਯੋਗਰਾਜ ਨੇ ਨਹੀਂ ਦੱਸਿਆ। ਉਨ੍ਹਾਂ ਨੇ ਕਿਹਾ ਸਤੀਸ਼ ਕੋਲ ਨੂੰ ਸੱਤਿਆ ਦੇਵੀ ਜੇਲ ਦੇ ਕੈਦੀ ਵਾਂਗ ਰੱਖ ਰਹੀ ਹੈ। ਮੈਂ ਤੇ ਮੇਰੀ ਪਤਨੀ ਸਤੀਸ਼ ਕੌਲ ਨੂੰ ਆਪਣੇ ਘਰ 'ਚ ਰੱਖਣਾ ਚਾਹੁੰਦੇ ਹਾਂ ਕਿਉਂਕਿ ਉਨ੍ਹਾਂ ਨੂੰ ਕੋਈ ਡਾਕਟਰ ਨਹੀਂ ਠੀਕ ਕਰ ਸਕਦਾ। ਸਤੀਸ਼ ਕੌਲ ਦੇ ਹਵਾ-ਪਾਣੀ ਨੂੰ ਬਦਲਣ ਦੀ ਲੋੜ ਹੈ। ਮੈਂ ਚਾਹੁੰਦਾ ਆਪਾ ਸਾਰੇ ਮਿਲ ਕੇ ਉਨ੍ਹਾਂ ਨੂੰ ਫਿਲਮ ਇੰਡਸਟਰੀ 'ਚ ਲੈ ਆਈਏ ਤਾਂ ਕਿ ਉਨ੍ਹਾਂ ਦਾ ਮਾਹੌਲ ਥੋੜ੍ਹਾ ਬਦਲ ਸਕੇ।'' ਇਸ ਦੌਰਾਨ ਯੋਗਰਾਜ ਨੇ ਇਹ ਵੀ ਦੱਸਿਆ, ''ਮੈਂ ਸੱਤਿਆ ਦੇਵੀ ਕੋਲੋ ਸਤੀਸ਼ ਕੌਲ ਦੇ ਅਕਾਊਂਟ ਦਾ ਨੰਬਰ ਵੀ ਮੰਗਿਆ ਸੀ ਪਰ ਉਸ ਨੇ ਨਹੀਂ ਦਿੱਤਾ। ਇਸ ਤੋਂ ਬਾਅਦ ਮੈਂ ਕਿਸੇ ਨੂੰ ਭੇਜ ਕੇ ਉਨ੍ਹਾਂ ਦੇ ਅਕਾਊਂਟ ਦਾ ਨੰਬਰ ਮੰਗਵਾਇਆ। ਪੈਸੇ ਉਨ੍ਹਾਂ ਦੇ ਅਕਾਊਂਟ 'ਚ ਜ਼ਰੂਰ ਜਾ ਰਹੇ ਹਨ ਪਰ ਪੈਸੇ ਉਨ੍ਹਾਂ 'ਤੇ ਲੱਗ ਰਹੇ ਹਨ ਇਹ ਨਹੀਂ ਦਿਸ ਰਿਹਾ। ਮੈਂ ਉਨ੍ਹਾਂ ਨੂੰ ਆਪਣੇ ਘਰ ਲਿਆਉਣ ਨੂੰ ਤਿਆਰ ਹਾਂ, ਉਨ੍ਹਾਂ ਦਾ ਬਾਥਰੂਮ ਵੀ ਸਾਫ ਕਰਨ ਤਿਆਰ ਹਾਂ ਪਰ ਪਤਾ ਨਹੀਂ ਕਿਉਂ ਸੱਤਿਆ ਦੇਵੀ ਉਨ੍ਹਾਂ ਨੂੰ ਆਉਣ ਨਹੀਂ ਦਿੰਦੀ।'' 


Tags: Yograj Singh Satish Kaul Satya Devi Ludhiana Punjabi Celebrity Punjabi Film Stars ਸਤੀਸ਼ ਕੌਲ ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.