FacebookTwitterg+Mail

ਰਜਨੀਕਾਂਤ ਨਾਲ ਫਿਲਮ 'ਦਰਬਾਰ' 'ਚ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਉਣਗੇ ਯੋਗਰਾਜ ਸਿੰਘ

yograj singh roped in for rajinikanth darbar
23 June, 2019 03:48:57 PM

ਜਲੰਧਰ (ਬਿਊਰੋ) — ਯੋਗਰਾਜ ਸਿੰਘ ਇਕ ਅਦਾਕਾਰ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਹਨ। ਯੋਗਰਾਜ ਸਿੰਘ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ 'ਦੁਸ਼ਮਣੀ ਦੀ ਅੱਗ', 'ਜੱਗਾ ਡਾਕੂ', 'ਬਦਲਾ ਜੱਟੀ ਦਾ', 'ਅਣਖ ਜੱਟਾਂ ਦੀ', 'ਸੂਬੇਦਾਰ', 'ਭਾਗ ਮਿਲਖਾ ਭਾਗ' ਵਰਗੀਆਂ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਪਾਲੀਵੁੱਡ ਤੇ ਬਾਲੀਵੁੱਡ ਫਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਯੋਗਰਾਜ ਸਿੰਘ ਹੁਣ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨਾਲ ਅਦਾਕਾਰੀ ਕਰਦੇ ਜਲਦ ਨਜ਼ਰ ਆਉਣਗੇ।

Punjabi Bollywood Tadka

'ਜਗਬਾਣੀ' ਵਲੋਂ ਯੋਗਰਾਜ ਸਿੰਘ ਨਾਲ ਕੀਤੀ ਗੱਲਬਾਤ ਦੌਰਾਨ ਪਤਾ ਲੱਗਾ ਕਿ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਯੋਗਰਾਜ ਸਿੰਘ ਨੇ ਰਜਨੀਕਾਂਤ ਦੀ ਫਿਲਮ 'ਦਰਬਾਰ' ਦੀ 12 ਦਿਨਾਂ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫਿਲਮ 'ਚ ਉਹ ਮੇਨ ਵਿਲੇਨ ਦਾ ਕਿਰਦਾਰ ਨਿਭਾਅ ਰਹੇ ਹਨ। ਯੋਗਰਾਜ ਸਿੰਘ ਨੇ ਅੱਗੇ ਕਿਹਾ ਕਿ ਰਜਨੀਕਾਂਤ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ।

Punjabi Bollywood Tadka

ਉਨ੍ਹਾਂ ਕਿਹਾ ਕਿ ਸਾਊਥ ਫਿਲਮਾਂ ਪਹਿਲਾਂ ਕਦਮ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਹੋਰ ਜਾਣਕਾਰੀ 'ਜਗਬਾਣੀ' ਨਾਲ ਸਾਂਝੀ ਕਰਦਿਆਂ ਦੱਸਿਆ ਕਿ ਮੈਂ ਬਹੁਤ ਜਲਦ ਇਕ ਹਾਲੀਵੁੱਡ ਫਿਲਮ 'ਚ ਵੀ ਨਜ਼ਰ ਆਵਾਂਗਾ, ਜਿਸ ਦੀ ਸ਼ੂਟਿੰਗ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਨੇ ਆਪਣੇ ਫੈਨਜ਼ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਦੀ ਬਦੌਲਤ ਅੱਜ ਉਹ ਪਾਲੀਵੁੱਡ, ਬਾਲੀਵੁੱਡ, ਹਾਲੀਵੁੱਡ ਤੇ ਸਾਊਥ ਫਿਲਮਾਂ ਦਾ ਹਿੱਸਾ ਬਣ ਰਹੇ ਹਨ।'' 

Punjabi Bollywood Tadka

ਦੱਸਣਯੋਗ ਹੈ ਕਿ ਰਜਨੀਕਾਂਤ ਦੀ ਸੀਰੀਜ਼ 'ਦਰਬਾਰ' ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ 'ਚ ਮੁੱਖ ਐਕਸ਼ਨ ਸੀਨਜ਼ ਦੀ ਸ਼ੂਟਿੰਗ ਜੂਨ ਦੇ ਅਖੀਰ ਤੱਕ ਚੱਲੇਗੀ ਅਤੇ ਸ਼ੂਟਿੰਗ ਅਗਸਤ ਤੱਕ ਚੱਲੇਗੀ। ਸੀਰੀਜ਼ ਇਕ ਕੌਪ ਡਰਾਮਾ ਹੈ, ਜਿਸ 'ਚ ਰਜਨੀਕਾਂਤ ਇਕ ਆਈ. ਪੀ. ਐੱਸ. ਅਧਿਕਾਰੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉੁਣਗੇ। ਹਾਲਾਂਕਿ ਖਬਰਾਂ ਤਾਂ ਇਹ ਵੀ ਹਨ ਕਿ ਸੀਰੀਜ਼ 'ਚ ਰਜਨੀਕਾਂਤ ਦੋਹਰੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ। ਇਸ ਫਿਲਮ ਦੇ ਡਾਇਰੈਕਟਰ ਮੁਰੁਗਾਦਾਸ ਹਨ।

Punjabi Bollywood Tadka


Tags: AR MurugadossDarbarRajinikanthYograj SinghBhaag Milkha BhaagPradeep KabraPrateik BabbarDalip Tahil

Edited By

Sunita

Sunita is News Editor at Jagbani.