ਮੁੰਬਈ(ਬਿਊਰੋ)— ਮਸ਼ਹੂਰ ਮਰਾਠੀ ਅਦਾਕਾਰ ਪ੍ਰਫੁੱਲ ਭਾਲੇਰਾਵ ਦੀ ਅੱਜ ਇਥੇ ਰੇਲ ਹਾਦਸੇ ਵਿਚ ਮੌਤ ਹੋ ਗਈ। ਸੂਤਰਾਂ ਮੁਤਾਬਕ ਇਹ ਹਾਦਸਾ ਸੋਮਵਾਰ ਤੜਕੇ 4:20 'ਤੇ ਉਸ ਸਮੇਂ ਹੋਇਆ ਜਦੋਂ ਭਾਲੇਰਾਵ ਵੇਸਟਰਨ ਲਾਈਨ ਦੀ ਲੋਕਲ ਟਰੇਨ ਤੋਂ ਗੋਰੇਗਾਓਂ ਜਾ ਰਹੇ ਸਨ। ਉਸ ਦਾ ਮ੍ਰਿਤਕ ਸਰੀਰ ਮਲਾਡ ਸਟੇਸ਼ਨ ਦੇ ਕੋਲੋਂ ਮਿਲੀ। ਫਿਲਮ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਪ੍ਰਫੁੱਲ ਨੇ ਬਤੌਰ ਚਾਈਲਡ ਆਰਟਿਸਟ ਆਪਣੀ ਪਛਾਣ ਬਣਾਈ ਸੀ ਤੇ ਉਸ ਨੇ ਮਸ਼ਹੂਰ ਟੀ. ਵੀ. ਸੀਰੀਜ਼ 'ਕੁੰਕੂ' ਲਈ ਜਾਣਿਆ ਜਾਂਦਾ ਹੈ। ਇਸ 'ਚ ਉਸ ਨੇ 'ਗਣਿਆ' ਦਾ ਕਿਰਦਾਰ ਨਿਭਾਇਆ ਸੀ। ਪ੍ਰਫੁੱਲ ਨੇ ਮਰਾਠੀ ਫਿਲਮ 'ਬਰਾਅਨ' 'ਚ ਕੰਮ ਕੀਤਾ ਸੀ, ਜੋ ਹਾਲ ਹੀ 'ਚ ਰਿਲੀਜ਼ ਹੋਈ ਹੈ।
ਹਾਲਾਂਕਿ ਉਸਨੂੰ ਪਛਾਣ ਟੀ. ਵੀ. ਸੀਰੀਜ਼ 'ਕੁੰਕੂ' ਨਾਲ ਹੀ ਮਿਲੀ ਸੀ ਤੇ ਇਸ ਤੋਂ ਬਾਅਦ ਉਹ ਮਹਾਰਾਸ਼ਟਰ ਦੇ ਘਰ-ਘਰ 'ਚ ਪਛਾਣਿਆ ਜਾਣ ਲੱਗਾ। ਇਸ ਤੋਂ ਇਲਾਵਾ ਉਸ ਨੇ ਕੁਝ ਹੋਰ ਮਰਾਠੀ ਫਿਲਮਾਂ 'ਚ ਵੀ ਕੰਮ ਕੀਤਾ।