FacebookTwitterg+Mail

28 ਜੂਨ ਨੂੰ ਰਿਲੀਜ਼ ਹੋਵੇਗਾ ਯੰਗਵੀਰ ਦਾ ਗੀਤ 'ਮੰਗਵੀਂ ਕਮੀਜ਼', ਪੋਸਟਰ ਆਇਆ ਸਾਹਮਣੇ

youngveer mangvi kameez
20 June, 2018 07:58:42 PM

ਜਲੰਧਰ (ਬਿਊਰੋ)— ਰੇਡੀਓ ਜੌਕੀ, ਟੀ. ਵੀ. ਹੋਸਟ ਤੇ ਸਿੰਗਰ ਯੰਗਵੀਰ ਸਿੰਘ ਦਾ ਨਵਾਂ ਗੀਤ 'ਮੰਗਵੀਂ ਕਮੀਜ਼' 28 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਅਧਿਕਾਰਕ ਪੋਸਟਰ ਅੱਜ ਯੰਗਵੀਰ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਯੰਗਵੀਰ ਨੇ ਪੋਸਟਰ ਸ਼ੇਅਰ ਕਰਦਿਆਂ ਲਿਖਿਆ, 'ਦੋ ਯਾਰਾਂ ਦੀ ਕਹਾਣੀ ਮੰਗਵੀਂ ਕਮੀਜ਼'। ਇਸ ਤੋਂ ਸਾਫ ਹੈ ਕਿ ਇਹ ਗੀਤ ਯਾਰੀ-ਦੋਸਤੀ 'ਤੇ ਆਧਾਰਿਤ ਹੈ।

ਗੀਤ ਦਾ ਟੀਜ਼ਰ 23 ਜੂਨ ਨੂੰ ਰਿਲੀਜ਼ ਹੋਵੇਗਾ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਕੰਪੋਜ਼ਰ ਵੀ ਖੁਦ ਯੰਗਵੀਰ ਹਨ। 'ਮੰਗਵੀਂ ਕਮੀਜ਼' ਗੀਤ ਦੇ ਬੋਲ ਸ਼ੁਭਮ ਚੰਨ ਅੰਗਰੇਜ਼ ਨੇ ਲਿਖੇ ਹਨ ਤੇ ਮਿਊਜ਼ਿਕ ਜੈਮੀਤ ਨੇ ਦਿੱਤਾ ਹੈ। ਵੀਡੀਓ ਟੀਮ ਲਾਸਟ ਪੇਜ ਵਲੋਂ ਬਣਾਈ ਗਈ ਹੈ, ਜਿਹੜੀ ਸੈਵਨ ਸਟੋਨ ਐਂਟਰਟੇਨਮੈਂਟ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਵੇਗੀ।
Punjabi Bollywood Tadka
ਦੱਸਣਯੋਗ ਹੈ ਕਿ ਯੰਗਵੀਰ ਦਾ ਡੈਬਿਊ ਟਰੈਕ 'ਗੁਜ਼ਾਰਿਸ਼' ਸੀ, ਜਿਹੜਾ 26 ਮਈ, 2016 ਨੂੰ ਰਿਲੀਜ਼ ਹੋਇਆ। ਇਸ ਗੀਤ ਨਾਲ ਯੰਗਵੀਰ ਨੇ ਪੂਰਾ ਨਿਆਂ ਕੀਤਾ ਸੀ, ਜਿਸ ਨੂੰ ਹੁਣ ਵੀ ਲੋਕ ਕਾਫੀ ਪਸੰਦ ਕਰਦੇ ਹਨ। ਗੀਤ ਨੂੰ ਯੂਟਿਊਬ 'ਤੇ 11 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਮੀਦ ਕਰਦੇ ਹਾਂ ਕਿ ਯੰਗਵੀਰ ਦੇ ਨਵੇਂ ਗੀਤ 'ਮੰਗਵੀਂ ਕਮੀਜ਼' ਨੂੰ ਉਸ ਦੇ ਚਾਹੁਣ ਵਾਲੇ ਸੁਪਰਹਿੱਟ ਬਣਾਉਣਗੇ।


Tags: Mangvi Kameez YoungVeer Punjabi Singer Official Poster

Edited By

Rahul Singh

Rahul Singh is News Editor at Jagbani.