FacebookTwitterg+Mail

ਯੰਗਵੀਰ ਦੇ 'ਮੰਗਵੀਂ ਕਮੀਜ਼' ਗੀਤ ਦਾ ਟੀਜ਼ਰ ਰਿਲੀਜ਼, ਦੋਸਤਾਂ ਦੀ ਗਹਿਰੀ ਦੋਸਤੀ ਦੀ ਦਿਖੀ ਝਲਕ

youngveer mangwi kameez
24 June, 2018 10:28:01 AM

ਜਲੰਧਰ(ਬਿਊਰੋ)— ਰੇਡੀਓ ਜੌਕੀ, ਟੀ. ਵੀ. ਹੋਸਟ ਤੇ ਗਾਇਕ ਯੰਗਵੀਰ ਦਾ ਨਵਾਂ ਗੀਤ 'ਮੰਗਵੀਂ ਕਮੀਜ਼' ਦਾ ਹਾਲ ਹੀ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਟੀਜ਼ਰ 'ਚ ਯੰਗਵੀਰ ਆਪਣੇ ਦੋਸਤ ਨਾਲ ਫੋਨ 'ਤੇ ਦੋਸਤੀ ਦੀਆਂ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ 'ਚ ਯੰਗਵੀਰ ਦਾ ਦੋਸਤ ਫੋਜੀ ਦੇ ਕਿਰਦਾਰ 'ਚ ਨਜ਼ਰ ਆਉਂਦਾ ਹੈ। ਜਦੋਂ ਯੰਗਵੀਰ ਦੋਸਤ ਦੇ ਘਰ ਪਹੁੰਚਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਕਿ ਉਸ ਦਾ ਦੋਸਤ ਬਾਰਡਰ 'ਤੇ ਚੱਲ ਰਹੇ ਮਾੜੇ ਹਾਲਤਾਂ ਦਾ ਸ਼ਿਕਾਰ ਹੋ ਜਾਂਦਾ ਹੈ। ਦੱਸ ਦੇਈਏ ਕਿ ਯੰਗਵੀਰ ਸਿੰਘ ਦਾ 'ਮੰਗਵੀਂ ਕਮੀਜ਼' ਗੀਤ 28 ਜੂਨ ਨੂੰ ਰਿਲੀਜ਼ ਹੋਵੇਗਾ। ਕੁਝ ਦਿਨ ਪਹਿਲਾਂ ਯੰਗਵੀਰ ਨੇ ਇਕ ਅਧਿਕਾਰਕ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਯੰਗਵੀਰ ਨੇ ਪੋਸਟਰ ਨੂੰ ਸ਼ੇਅਰ ਕਰਦਿਆਂ ਲਿਖਿਆ ਸੀ, ''ਦੋ ਯਾਰਾਂ ਦੀ ਕਹਾਣੀ ਮੰਗਵੀਂ ਕਮੀਜ਼''। ਇਸ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਕੰਪੋਜ਼ਰ ਵੀ ਖੁਦ ਯੰਗਵੀਰ ਹੀ ਹਨ। 'ਮੰਗਵੀਂ ਕਮੀਜ਼' ਗੀਤ ਦੇ ਬੋਲ ਸ਼ੁਭਮ ਚੰਨ ਅੰਗਰੇਜ਼ ਨੇ ਲਿਖੇ ਹਨ ਤੇ ਗੀਤ ਨੂੰ ਮਿਊਜ਼ਿਕ ਜੈਮੀਤ ਨੇ ਦਿੱਤਾ ਹੈ। ਵੀਡੀਓ ਟੀਮ ਲਾਸਟ ਪੇਜ ਵਲੋਂ ਬਣਾਈ ਗਈ ਹੈ, ਜਿਹੜੀ ਸੈਵਨ ਸਟੋਨ ਐਂਟਰਟੇਨਮੈਂਟ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਵੇਗੀ। ਯੰਗਵੀਰ ਦਾ ਇਹ ਗੀਤ ਯਾਰੀ-ਦੋਸਤੀ 'ਤੇ ਆਧਾਰਿਤ ਹੈ।

ਦੱਸਣਯੋਗ ਹੈ ਕਿ ਸਾਲ 2016 'ਚ ਯੰਗਵੀਰ ਦਾ ਡੈਬਿਊ ਟਰੈਕ 'ਗੁਜ਼ਾਰਿਸ਼' ਰਿਲੀਜ਼ ਹੋਇਆ ਸੀ, ਜਿਸ ਨਾਲ ਉਨ੍ਹਾਂ ਨੇ ਪੂਰਾ ਨਿਆਂ ਕੀਤਾ ਸੀ। ਉਨ੍ਹਾਂ ਦੇ ਇਸ ਗੀਤ ਨੂੰ ਅੱਜ ਵੀ ਲੋਕ ਬੇਹੱਦ ਪਸੰਦ ਕਰਦੇ ਹਨ।


Tags: YoungVeerMangwi KameezOfficial TeaserHarpawitJaymeetChann angrezPunjabi Singer

Edited By

Sunita

Sunita is News Editor at Jagbani.