ਮੁੰਬਈ (ਬਿਊਰੋ)— ਅੱਜਕਲ ਸੋਸ਼ਲ ਮੀਡੀਆ 'ਤੇ ''ਹਮ ਫਿੱਟ ਤੋਂ ਇੰਡੀਆ ਫਿੱਟ'' ਫਿਟਨੈੱਸ ਚੈਲੇਂਜ ਟ੍ਰੈਂਡ ਕਰ ਰਿਹਾ ਹੈ, ਜਿਸ 'ਚ ਆਮ ਲੋਕਾਂ ਤੋਂ ਇਲਾਵਾ ਬਾਲੀਵੁੱਡ ਸੈਲੇਬਸ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਸੈਲੇਬਸ ਆਪਣੀ ਫਿਟਨੈੱਸ ਵਰਕਆਊਟ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ ਅਤੇ ਦੂਜਿਆਂ ਨੂੰ ਚੈਲੇਂਜ ਕਰ ਰਹੇ ਹਨ। ਇਸ ਚੈਲੇਂਡ ਨਾਲ ਹੁਣ ਅਜੈ ਦੇਵਗਨ ਦੇ ਬੇਟੇ ਯੁੱਗ ਵੀ ਜੁੜ ਗਏ ਹਨ। ਅਜੇ ਦੇਵਗਨ ਨੇ ਆਪਣੇ ਇੰਸਟਾਗਰਾਮ ਅਕਾਊਂਟਜ਼ 'ਤੇ ਬੇਟੇ ਦਾ ਫਿਟਨੈੱਸ ਵੀਡੀਓ ਸ਼ੇਅਰ ਕੀਤਾ ਹੈ। ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ— ''ਯੁੱਗ ਦੇਵਗਨ ਯੂਥ ਇੰਡੀਆ ਨੂੰ #HumFitTohIndiaFit ਫਿਟਨੈੱਸ ਚੈਲੇਂਜ ਦਿੰਦੇ ਹਨ।''
ਇਸ ਵਾਇਰਲ ਵੀਡੀਓ 'ਚ ਯੁੱਗ ਜਿਮ 'ਚ ਕਸਰਤ ਕਰਦੇ ਦਿਖ ਰਹੇ ਹਨ। 7 ਸਾਲ ਦੇ ਯੁੱਗ ਦਾ ਇਹ ਫਿਟਨੈੱਸ ਵੀਡੀਓ ਕਈ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਇੰਨੀ ਛੋਟੀ ਉਮਰ 'ਚ ਜਿਸ ਤਰ੍ਹਾਂ ਯੁੱਗ ਜਿਮ 'ਚ ਵਰਕਆਊਟ ਕਰਦੇ ਦਿਖ ਰਹੇ ਹਨ, ਉਹ ਕਾਬਿਲੇ ਤਾਰੀਫ ਹੈ। ਵੀਡੀਓ ਦੀ ਸ਼ੁਰੂਆਤ 'ਚ ਯੁੱਗ ਸਭ ਤੋਂ ਪਹਿਲਾਂ ਪੁਸ਼ਅੱਪ ਕਰਦੇ ਹਨ। ਫਿਰ ਚਿਨਅੱਪ, ਐਬਸ ਵਰਕਆਊਟ, ਜਿਮਨਾਸਟਿਕ ਮੂਵਜ਼ ਕਰਦੇ ਦਿਖਦੇ ਹਨ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਅਜੈ ਦੇਵਗਨ ਦੇ ਬੇਟੇ ਯੁੱਗ ਦੇ ਇਸ ਅੰਦਾਜ਼ ਦੇ ਦੀਵਾਨੇ ਹੋ ਗਏ ਹਨ। ਯੁੱਗ ਨੂੰ ਲੋਕਾਂ ਦੀ ਖੂਬ ਤਾਰੀਫਾਂ ਮਿਲ ਰਹੀਆਂ ਹਨ।