ਮੁੰਬਈ(ਬਿਊਰੋ)- ਅਜੇ ਦੇਵਗਨ ਅਤੇ ਕਾਜੋਲ ਆਪਣੇ ਫਿਲਮੀ ਜ਼ਿੰਦਗੀ ਦੇ ਨਾਲ-ਨਾਲ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਵੀ ਇੰਜੁਆਏ ਕਰ ਰਹੇ ਹਨ। ਦੋਵਾਂ ਦੇ ਦੋ ਬੱਚੇ ਹਨ, ਜਿੰਨ੍ਹਾਂ ਦਾ ਨਾਮ ਹੈ ਨਿਸਾ ਅਤੇ ਯੁੱਗ। ਅੱਜ ਯੁੱਗ ਦਾ ਜਨਮਦਿਨ ਹੈ। ਯੁੱਗ ਅੱਜ 9 ਸਾਲ ਦੇ ਹੋ ਗਏ ਹਨ। ਆਪਣੇ ਬੇਟੇ ਦੇ ਜਨਮ ਦਿਨ ‘ਤੇ ਅਜੇ ਦੇਵਗਨ ਨੇ ਆਪਣੇ ਸੋਸ਼ਲ ਮੀਡੀਆ ‘ਤੇ ਬੇਟੇ ਨਾਲ ਗੁਰਦੁਆਰੇ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਇੰਟਰਨੈੱਟ ’ਤੇ ਕਾਫੀ ਵਾਇਰਲ ਹੋ ਰਹੀ ਹੈ। ਉਨ੍ਹਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,’ਤੈਨੂੰ ਵੱਡੇ ਹੁੰਦੇ ਦੇਖਣਾ ਬਹੁਤ ਹੀ ਅਨੰਦ ਦਾਇਕ ਹੈ। ਇਹ ਕਦੇ ਵੀ ਖਤਮ ਨਹੀਂ ਹੋ ਸਕਦਾ’।
ਯੁੱਗ ਦੀ ਮਾਂ ਕਾਜੋਲ ਨੇ ਵੀ ਆਪਣੇ ਬੇਟੇ ਦਾ ਇਕ ਵੀਡੀਓ ਸਾਂਝਾ ਕਰਦੇ ਹੋਏ ਵਧਾਈ ਦਿੱਤੀ ਹੈ। ਕਾਜੋਲ ਨੇ ਵੀਡੀਓ ਦੀ ਕੈਪਸ਼ਨ ‘ਚ ਲਿਖਿਆ,‘‘ਜਦੋਂ ਤੂੰ ਤਿੰਨ ਸਾਲ ਦਾ ਸੀ ਸਭ ਕੁਝ ਬਹੁਤ ਚੰਗਾ ਸੀ, ਹੁਣ ਜਦੋਂ 9 ਸਾਲ ਦਾ ਹੋ ਗਿਆ ਹੈ ਸਭ ਹੋਰ ਵੀ ਵਧੀਆ ਹੋ ਗਿਆ ਹੈ। ਹੈੱਪੀ ਬਰਥਡੇ ਯੁੱਗ।’’
ਕਾਜੋਲ ਦੀ ਇਸ ਪੋਸਟ ‘ਤੇ ਯੁੱਗ ਦੀ ਮਾਸੀ ਤਨੀਸ਼ਾ ਮੁਖਰਜੀ ਨੇ ਵੀ ਕੁਮੈਂਟ ਕੀਤਾ ਹੈ। ਇਸ ਦੇ ਨਾਲ ਹੀ ਦਿਆ ਮਿਰਜਾ, ਦਿਵਿਆ ਦੱਤਾ ਅਤੇ ਅਮ੍ਰਿਤਾ ਅਰੌੜਾ ਨੇ ਵੀ ਯੁੱਗ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।
ਕਾਜੋਲ ਅਤੇ ਅਜੇ ਦੇਵਗਨ ਨੇ ‘ਯੂ ਮੀ ਐਂਡ ਹਮ’ ਫਿਲਮ ਦੇ 9 ਸਾਲ ਬਾਅਦ ਹਾਲ ਹੀ ‘ਚ ‘ਤਾਨਾਜੀ: ਦਿ ਅਨਸੰਗ ਵਾਰੀਅਰ’ ‘ਚ ਇਕੱਠੇ ਕੰਮ ਕੀਤਾ ਹੈ। ਦੋਵਾਂ ਦੀ ਜੋੜੀ ਹਿੰਦੀ ਸਿਨੇਮਾ ਦੀਆਂ ਉਨ੍ਹਾਂ ਜੋੜੀਆਂ ‘ਚ ਗਿਣੀਆਂ ਜਾਂਦੀਆਂ ਹਨ, ਜੋ ਆਨ ਸਕ੍ਰੀਨ ਕੇ ਆਫ ਸਕ੍ਰੀਨ ਹਮੇਸ਼ਾ ਹਿੱਟ ਰਹਿੰਦੀ ਹੈ। ਦੋਵਾਂ ਦੇ ਰਿਸ਼ਤੇ ਦੀ ਅਕਸਰ ਮਿਸਾਲ ਵੀ ਦਿੱਤੀ ਜਾਂਦੀ ਹੈ।