ਮੁੰਬਈ(ਬਿਊਰੋ)— ਬਾਲੀਵੁੱਡ ਤੇ ਟੀ. ਵੀ. ਅਦਾਕਾਰਾ ਯੁਵਿਕਾ ਚੌਧਰੀ ਜਲਦ ਹੀ ਵਿਆਹ ਦੇ ਬੱਧਨਾਂ 'ਚ ਬੱਝਣ ਵਾਲੀ ਹੈ। ਜੀ ਹਾਂ, ਯੁਵਿਕਾ ਚੌਧਰੀ ਨੇ ਆਪਣੇ ਪ੍ਰੇਮੀ ਤੇ ਟੀ. ਵੀ. ਅਦਾਕਾਰ ਪ੍ਰਿੰਸ ਨਰੂਲਾ ਨਾਲ ਵਿਆਹ ਕਰਵਾਉਣ ਦਾ ਐਲਾਨ ਕੀਤਾ ਹੈ। 'ਬਿੱਗ ਬੌਸ 11' ਦੇ ਖਿਡਾਰੀ ਵਿਕਾਸ ਗੁਪਤਾ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ।
ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ 'ਬਿੱਗ ਬੌਸ 9' ਵਿਚ ਇਕੱਠਿਆਂ ਨਜ਼ਰ ਆ ਚੁੱਕੇ ਹਨ। ਕਾਫੀ ਸਮਾਂ ਤੋਂ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ ਪਰ ਜਨਤਕ ਤੌਰ 'ਤੇ ਕਦੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ।
ਦੋਵੇਂ ਹਰ ਵਾਰ ਮੀਡੀਆ ਨੂੰ ਇਹੋ ਜਵਾਬ ਦਿੰਦੇ ਸਨ ਕਿ ਅਸੀਂ ਸਿਰਰ ਵਧੀਆ ਦੋਸਤ ਹਾਂ ਪਰ ਹੁਣ ਅਖੀਰ ਵਿਚ ਦੋਵਾਂ ਨੇ ਮੁੰਦਰੀਆਂ ਵਟਾਉਣ ਦਾ ਐਲਾਨ ਕਰ ਦਿੱਤਾ ਹੈ।
ਵਿਕਾਸ ਗੁਪਤਾ ਮੁਤਾਬਕ, ਦੋਵੇਂ ਇਸ ਸਾਲ ਦੇ ਅੰਤ ਤੱਕ ਜਾਂ ਚੜ੍ਹਦੇ ਸਾਲ ਵਿਚ ਵਿਆਹ ਕਰਵਾ ਲੈਣਗੇ।
ਤੁਹਾਨੂੰ ਦੱਸ ਦੇਈਏ ਕਿ ਕਈ ਸਮਾਗਮਾਂ ਵਿਚ ਦੋਵੇਂ ਇਕੱਠੇ ਨਜ਼ਰ ਆਏ ਹਨ। ਯੁਵਿਕਾ ਚੌਧਰੀ 'ਓਮ ਸ਼ਾਂਤੀ ਓਮ' ਵਿਚ ਵੀ ਨਜ਼ਰੀਂ ਆਈ ਸੀ।
ਇਸ ਤੋਂ ਇਲਾਵਾ ਯੁਵਿਕਾ 'ਯਾਰਨਾ', 'ਯਾਰਾਂ ਦੇ ਕੈਚਪ' ਤੇ 'ਲਕੀਰਾਂ' ਵਰਗੀਆਂ ਸੁਪਰਹਿੱਟ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।
ਯੁਵਿਕਾ ਦੇ ਜਨਮ ਦਿਨ ਮੌਕੇ ਵੀ ਪ੍ਰਿੰਸ ਨੇ ਉਸ ਨੂੰ ਵਿਸ਼ੇਸ਼ ਤੌਰ 'ਤੇ ਸ਼ੂਟ ਕੀਤਾ ਸੀ। ਇੱਕ ਪੋਸਟ 'ਤੇ ਪ੍ਰਿੰਸ ਨੇ ਯੁਵਿਕਾ ਨੂੰ ਆਪਣਾ ਲੱਕੀ ਚਾਰਮ ਵੀ ਕਹਿ ਦਿੱਤਾ ਸੀ।