ਮੁੰਬਈ (ਬਿਊਰੋ)— 2 ਅਗਸਤ ਯਾਨੀ ਅੱਜ ਯੁਵਿਕਾ ਚੌਧਰੀ ਦਾ ਜਨਮਦਿਨ ਹੈ। ਯੁਵਿਕਾ ਦੇ ਜਨਮਦਿਨ 'ਤੇ ਬੀਤੀ ਰਾਤ ਪ੍ਰਿੰਸ ਨਰੂਲਾ ਨੇ ਸਰਪ੍ਰਾਈਜ਼ ਦਿੱਤਾ। ਉਨ੍ਹਾਂ ਨੇ ਯੁਵਿਕਾ ਦੇ ਪਰਿਵਾਰ ਵਾਲਿਆਂ ਅਤੇ ਦੋਸਤਾਂ ਨਾਲ ਧੂੰਮਧਾਮ ਨਾਲ ਜਨਮਦਿਨ ਮਨਾਇਆ।
ਪ੍ਰਿੰਸ ਨੇ ਯੁਵਿਕਾ ਨੂੰ ਪਿੰਕ ਕਲਰ ਦਾ ਬਰਥਡੇ ਪ੍ਰਿੰਸੇਸ ਦੇ ਟੈਗ ਵਾਲਾ sash ਦਿੱਤਾ। ਯੁਵਿਕਾ ਨੇ ਕੇਕ ਕੱਟਿਆ। ਪ੍ਰਿੰਸ ਦਾ ਇਹ ਸਰਪ੍ਰਾਈਜ਼ ਯੁਵਿਕਾ ਨੂੰ ਬਹੁਤ ਪਸੰਦ ਆਇਆ। ਇਸ ਦੌਰਾਨ ਯੁਵਿਕਾ ਦੀ ਖੁਸ਼ੀ ਦਾ ਕੋਈ ਅੰਦਾਜ਼ਾ ਵਾਇਰਲ ਹੋ ਰਹੇ ਵੀਡੀਓ ਤੋਂ ਹੁੰਦਾ ਹੈ। ਸੋਸ਼ਲ ਮੀਡੀਆ 'ਤੇ ਯੁਵਿਕਾ ਦੇ ਕੇਕ ਕਟਿੰਗ ਦਾ ਵੀਡੀਓ ਸਾਹਮਣੇ ਆਇਆ ਹੈ।
ਦੱਸ ਦੇਈਏ ਕਿ ਦੋਵਾਂ ਦੀ ਲਵ ਸਟੋਰੀ 'ਬਿੱਗ ਬੌਸ' 'ਚ ਸ਼ੁਰੂ ਹੋਈ ਸੀ। ਉਹ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਦੋਵੇਂ ਇਸ ਸਾਲ ਵਿਆਹ ਕਰਨ ਵਾਲੇ ਹਨ। ਚਰਚਾ ਹੈ ਕਿ ਉਨ੍ਹਾਂ ਦਾ ਵਿਆਹ ਅਕਤੂਬਰ 'ਚ ਹੋਵੇਗਾ। ਕੁਝ ਮਹੀਨੇ ਪਹਿਲਾਂ ਦੋਵਾਂ ਨੇ ਮੰਗਣੀ ਕੀਤੀ ਸੀ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ਰਾਹੀਂ ਆਪਣੇ ਫੈਨਜ਼ ਨੂੰ ਦਿੱਤੀ ਸੀ।
ਦੋਵਾਂ ਦੇ ਪਰਿਵਾਰ ਵਾਲੇ ਵਿਆਹ ਦੀਆਂ ਤਿਆਰੀਆਂ 'ਚ ਲੱਗੇ ਹੋਏ ਹਨ। ਦੱਸ ਦੇਈਏ ਕਿ ਫਿਲਮ ਓਮ ਸ਼ਾਂਤੀ ਓਮ 'ਚ ਯੁਵਿਕਾ ਨੇ ਸ਼ਾਹਰੁਖ ਖਾਨ ਦੀ ਹੀਰੋਇਨ ਦਾ ਰੋਲ ਕੀਤਾ ਸੀ।