FacebookTwitterg+Mail

8 ਮਹੀਨਿਆਂ 'ਚ ਤਿਆਰ ਹੋਈ ਸੀ ਯੁਵਿਕਾ ਚੌਧਰੀ ਦੀ ਡਰੈੱਸ, ਤਸਵੀਰਾਂ ਉਡਾਉਣਗੀਆਂ ਹੋਸ਼

yuvika chaudhary
23 October, 2018 05:15:58 PM

ਮੁੰਬਈ (ਬਿਊਰੋ)— 'ਬਿੱਗ ਬੌਸ' ਕਪਲ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਇਕ-ਦੂਜੇ ਦੇ ਹੋ ਚੁੱਕੇ ਹਨ। ਦੋਵੇਂ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਇਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਸੋਸ਼ਲ ਮੀਡੀਆ 'ਤੇ ਹਾਲੇ ਵੀ ਕਾਫੀ ਧੂਮ ਮਚਾ ਰੱਖੀ ਹੈ।

Punjabi Bollywood Tadka

ਵਿਆਹ ਦੌਰਾਨ ਇਹ ਜੋੜੀ ਕਾਫੀ ਰੋਮਾਂਟਿਕ ਦਿਖਾਈ ਦਿੱਤੀ ਸੀ। ਇਨ੍ਹਾਂ ਨੇ ਹਾਲ ਹੀ 'ਚ ਚੰਡੀਗੜ੍ਹ 'ਚ ਗ੍ਰੈਂਡ ਰਿਸੈਪਸ਼ਨ ਪਾਰਟੀ ਰੱਖੀ, ਜਿਸ 'ਚ ਮਸ਼ਹੂਰ ਸਿਤਾਰੇ ਦਿਖਾਈ ਦਿੱਤੇ।

Punjabi Bollywood Tadka

ਉੱਥੇ ਅਜਿਹੀਆਂ ਖਬਰਾਂ ਵੀ ਹਨ ਕਿ ਹੁਣ ਇਹ ਦੋਵੇਂ ਹਨੀਮੂਨ ਲਈ ਮਾਲਦੀਵ ਲਈ ਰਵਾਨਾ ਹੋਏ ਹਨ। ਆਪਣੀ ਰਿਸੈਪਸ਼ਨ ਪਾਰਟੀ 'ਚ ਯੁਵਿਕਾ ਨੇ ਸਿਲਵਰ ਕਲਰ ਦੀ ਸ਼ਿਮਲੀ ਗਾਊਨ ਪਾਇਆ ਹੋਇਆ ਸੀ।

Punjabi Bollywood Tadka
ਇਸ ਡਰੈੱਸ 'ਚ ਯੁਵਿਕਾ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਇਕ ਇੰਟਰਵਿਊ 'ਚ ਯੁਵਿਕਾ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਡਰੈੱਸ ਨੂੰ ਬਣਨ 'ਚ 8 ਮਹੀਨੇ ਲੱਗੇ ਸਨ।

Punjabi Bollywood Tadka

40 ਕਾਰੀਗਰਾਂ ਨੇ ਮਿਲ ਕੇ ਇਸ ਡਰੈੱਸ ਨੂੰ ਬਣਾਇਆ ਸੀ। ਉੱਥੇ ਪ੍ਰਿੰਸ ਨੇ ਬਲਿਊ ਕਲਰ ਦੀ ਡਰੈੱਸ ਪਹਿਨੀ ਸੀ।

Punjabi Bollywood Tadka

ਦੱਸ ਦੇਈਏ ਕਿ 'ਬਿੱਗ ਬੌਸ 9' ਦੇ ਜੇਤੂ ਰਹਿ ਚੁੱਕੇ ਪ੍ਰਿੰਸ ਨਰੂਲਾ 'ਰੋਡੀਜ਼', 'ਬੜੋ ਬਹੂ' ਅਤੇ 'ਨਾਗਿਨ' ਵਰਗੇ ਸੀਰੀਅਲਾਂ ਤੇ ਰਿਐਲਿਟੀ ਸ਼ੋਅਜ਼ 'ਚ ਨਜ਼ਰ ਆ ਚੁੱਕੇ ਹਨ।

Punjabi Bollywood Tadka

ਦੂਜੇ ਪਾਸੇ ਯੁਵਿਕਾ ਚੌਧਰੀ 'ਓਮ ਸ਼ਾਂਤੀ ਓਮ' ਫਿਲਮ ਤੋਂ ਇਲਾਵਾ ਕਈ ਪੰਜਾਬੀ ਫਿਲਮਾਂ ਤੇ ਗੀਤਾਂ 'ਚ ਦਿਸ ਚੁੱਕੀ ਹੈ।

Punjabi Bollywood Tadka


Tags: Prince Narula Yuvika ChaudharyWedding ReceptionBigg Boss 9

Edited By

Chanda Verma

Chanda Verma is News Editor at Jagbani.