ਜਲੰਧਰ (ਬਿਊਰੋ)— 'ਲਕੀਰਾਂ', 'ਯਾਰਾਂ ਦਾ ਕੈਚਅੱਪ', 'ਡੈਡੀ ਕੂਲ ਮੁੰਡੇ ਫੂਲ', 'ਯਾਰਾਨਾ' ਵਰਗੀਆਂ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੀ ਯੁਵਿਕਾ ਚੌਧਰੀ ਅੱਜ ਪ੍ਰੇਮੀ ਪ੍ਰਿੰਸ ਨਰੂਲਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ।
ਹਾਲ ਹੀ 'ਚ ਉਨ੍ਹਾਂ ਦੀ ਸੰਗੀਤ ਸੈਰੇਮਨੀ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਸ ਸੈਰੇਮਨੀ 'ਚ ਟੀ. ਵੀ. ਜਗਤ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਦੋਵੇਂ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਦੱਸ ਦੇਈਏ ਕਿ ਬਿੱਗ ਬੌਸ ਕਪੱਲ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਅੱਜ ਯਾਨੀ 12 ਅਕਤੂਬਰ ਨੂੰ ਵਿਆਹ ਕਰਵਾਉਣ ਜਾ ਰਹੇ ਹਨ। ਦੋਵਾਂ ਦੀ ਮੁਹੱਬਤ 'ਬਿੱਗ ਬੌਸ' 'ਚ ਹੀ ਪਰਵਾਨ ਚੜ੍ਹੀ ਸੀ।
ਇਸ ਤੋਂ ਬਾਅਦ ਇਹ ਕਪੱਲ ਇਤ-ਦੂਜੇ ਨੂੰ ਡੇਟ ਕਰਨ ਲੱਗਾ ਸੀ।
ਪ੍ਰਿੰਸ ਨਰੂਲਾ ਸੰਗੀਤ ਸੈਰੇਮਨੀ 'ਚ ਕਾਫੀ ਵੱਖਰੇ ਲੁੱਕ 'ਚ ਨਜ਼ਰ ਆਏ ਸਨ।
ਉਨ੍ਹਾਂ ਦਾ ਆਊਟਫਿੱਟ ਕਾਫੀ ਯੂਨੀਕ ਲੱਗ ਰਿਹਾ ਸੀ। ਇਸ ਖਾਸ ਮੌਕੇ 'ਤੇ ਰਸ਼ਮੀ ਦੇਸਾਈ, ਰਣਵਿਜੈ, ਪ੍ਰਿਆਂਕ ਸ਼ਰਮਾ, ਵਰੁਣ ਸੂਦ, ਦਿਵਿਆ ਅਗਰਵਾਲ ਸਮੇਤ ਹੋਰ ਹਸਤੀਆਂ ਪਹੁੰਚੀਆਂ।