FacebookTwitterg+Mail

B'Day Spl : ਯੁਵਿਕਾ ਚੌਧਰੀ ਨੂੰ ਬਾਲੀਵੁੱਡ ਦੇ ਇਸ ਖਾਨ ਨੇ ਦਿਵਾਈ ਇੰਡਸਟਰੀ 'ਚ ਖਾਸ ਪਛਾਣ

yuvika chaudhary birthday special
02 August, 2019 04:33:37 PM

ਨਵੀਂ ਦਿੱਲੀ (ਬਿਊਰੋ) — 'ਬਿੱਗ ਬੌਸ 9' ਫੇਮ ਯੁਵਿਕਾ ਚੌਧਰੀ ਟੀ. ਵੀ. ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਯੁਵਿਕਾ ਦਾ ਜਨਮ 2 ਅਗਸਤ 1983 ਨੂੰ ਉੱਤਰ ਪ੍ਰਦੇਸ਼ ਦੇ ਬੜੌਤ 'ਚ ਹੋਇਆ ਸੀ। 'ਇੰਡੀਆਜ ਬੈਸਟ ਮਿਨੇਸਟਾਰ' ਦੀ ਖੋਜ਼ 'ਚ ਸ਼ਾਨਦਾਰ ਪਰਫਾਰਮੈਂਸ ਤੋਂ ਬਾਅਦ ਉਹ ਇੰਡਸਟਰੀ ਦਾ ਮਸ਼ਹੂਰ ਨਾਂ ਬਣੀ। ਯੁਵਿਕਾ ਨੇ ਸਾਲ 2000 'ਚ ਫਿਲਮ 'ਫਿਰ ਭੀ ਹੈ ਹਿੰਦੁਸਤਾਨੀ' ਨਾਲ ਐਕਟਿੰਗ ਡੈਬਿਊ ਕੀਤਾ ਸੀ। 

Punjabi Bollywood Tadka

ਸ਼ਾਹਰੁਖ ਦੀ 'ਓਮ ਸ਼ਾਂਤੀ ਓਮ' ਨਾਲ ਮਿਲੀ ਖਾਸ ਪਛਾਣ
ਫਿਰ ਸਾਲ 2007 'ਚ 'ਓਮ ਸ਼ਾਂਤੀ ਓਮ' 'ਚ ਸ਼ਾਹਰੁਖ ਖਾਨ ਨਾਲ ਇਕ ਛੋਟੇ ਜਿਹੇ ਕਿਰਦਾਰ 'ਚ ਨਜ਼ਰ ਆਈ ਸੀ। ਯੁਵਿਕਾ ਦਾ ਇਹ ਕਿਰਦਾਰ ਭਾਵੇਂ ਹੀ ਛੋਟਾ ਸੀ ਪਰ ਉਸ ਨੇ ਆਪਣੀ ਮੌਜੂਦਗੀ ਜ਼ਰੂਰ ਦਰਜ ਕਰਵਾਈ। 

Punjabi Bollywood Tadka

ਛੋਟੇ ਪਰਦੇ 'ਤੇ ਕਰ ਚੁੱਕੀ ਹੈ ਕੰਮ 
ਯੁਵਿਕਾ ਨੇ ਫਿਲਮਾਂ ਤੋਂ ਇਲਾਵਾ ਟੀ. ਵੀ. ਸੀਰੀਅਲ ਵਰਗੇ 'ਅਸਤੀਤਵ ਏਕ ਕਹਾਣੀ', 'ਦਫਾ 420', 'ਬਿੱਗ ਬੌਸ 9', 'ਡਰ ਸਬਕੋ ਲਗਤਾ ਹੈ', 'ਯੇ ਵਾਅਦਾ ਰਹਾ', 'ਕੁਮਕੁਮ ਭਾਗਿਆ', 'ਸਾਵਨ ਮਹਾਤਸਵ', 'ਲਾਲ ਇਸ਼ਕ', 'ਕਿਚਨ ਚੈਂਪੀਅਨ 5' 'ਚ ਕੰਮ ਕੀਤਾ ਹੈ।

Punjabi Bollywood Tadka

ਵਿਪੁਲ ਰਾਏ ਨਾਲ ਜੁੜ ਚੁੱਕਿਆ ਨਾਂ
ਫਿਲਹਾਲ ਉਹ 'ਨੱਚ ਬੱਲੀਏ 9' 'ਚ ਆਪਣੇ ਪਤੀ ਪ੍ਰਿੰਸ ਨਰੂਲਾ ਨਾਲ ਭਾਗ ਲੈ ਰਹੀ ਹੈ। ਉਨ੍ਹਾਂ ਦਾ ਵਿਆਹ 12 ਅਕਤੂਬਰ 2018 ਨੂੰ ਪ੍ਰਿੰਸ ਨਰੂਲਾ ਨਾਲ ਹੋਇਆ ਹੈ। ਪ੍ਰਿੰਸ ਤੋਂ ਪਹਿਲਾਂ ਯੁਵਿਕਾ ਦਾ ਨਾਂ ਟੀ. ਵੀ. ਐਕਟਰ ਵਿਪੁਲ ਰਾਏ ਨਾਲ ਜੋੜਿਆ ਜਾ ਚੁੱਕਾ ਹੈ। ਖਬਰਾਂ ਮੁਤਾਬਕ ਦੋਵਾਂ ਦਾ ਅਫੇਅਰ 10 ਸਾਲ ਤੱਕ ਚੱਲਿਆ।

Punjabi Bollywood Tadka

'ਬੈਸਟ ਕੱਪਲ' ਵਜੋਂ ਨਵਾਜਿਆ ਗਿਆ 
ਯੁਵਿਕਾ ਤੇ ਪ੍ਰਿੰਸ ਬਾਰੇ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਨੇ ਸਾਲ 2018 'ਚ 'ਦਾਦਾ ਸਾਹਿਬ ਫਾਲਕੇ ਐਵਾਰਡ ਸਮਾਰੋਹ' 'ਚ 'ਬੈਸਟ ਕੱਪਲ' ਦੇ ਸਮਾਨ ਨਾਲ ਨਵਾਜਿਆ ਗਿਆ ਸੀ। 

Punjabi Bollywood Tadka

ਇੰਝ ਸ਼ੁਰੂ ਹੋਈ ਯੁਵਿਕਾ ਤੇ ਪ੍ਰਿੰਸ ਨਰੂਲਾ ਦੀ ਲਵ ਸਟੋਰੀ
ਯੁਵਿਕਾ ਤੇ ਪ੍ਰਿੰਸ ਦੀ ਲਵ ਸਟੋਰੀ 'ਬਿੱਗ ਬੌਸ 9' ਦੇ ਘਰ ਤੋਂ ਸ਼ੁਰੂ ਹੋਈ ਸੀ। ਇਥੇ ਹੀ ਦੋਵਾਂ ਦੀ ਮੁਲਾਕਾਤ ਹੋਈ ਸੀ ਅਤੇ ਦੋਵੇਂ ਇਕ-ਦੂਜੇ ਨੂੰ ਡੇਟ ਕਰਨ ਲੱਗੇ। ਬਾਅਦ 'ਚ ਦੋਵਾਂ ਨੇ ਵਿਆਹ ਕਰਵਾ ਲਿਆ। ਯੁਵਿਕਾ ਨੇ ਬਤੌਰ ਲੀਡ ਅਦਾਕਾਰਾ ਗੋਵਿੰਦਾ ਨਾਲ ਕੰਮ ਕੀਤਾ ਸੀ। 

Punjabi Bollywood Tadka


Tags: Yuvika ChaudharyBirthday SpecialOm Shanti OmShah Rukh KhanLakeeranMaleyali JotheyaliPrince Narula

Edited By

Sunita

Sunita is News Editor at Jagbani.