ਮੁੰਬਈ(ਬਿਊਰੋ)— 'ਬਿੱਗ ਬੌਸ' ਕੱਪਲ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਇਸ ਸਾਲ 12 ਅਕਤੂਬਰ ਨੂੰ ਵਿਆਹ ਕਰਨ ਵਾਲੇ ਹਨ। ਬੀਤੇ ਵੀਰਵਾਰ ਦੋਹਾਂ ਦੀ ਮਹਿੰਦੀ ਸੈਰੇਮਨੀ ਰੱਖੀ ਗਈ, ਜਿਸ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।
ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਦੀਆਂ ਸਾਰੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ।

ਯੁਵਿਕਾ ਮਹਿੰਦੀ ਫੰਕਸ਼ਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਉਹ ਗ੍ਰੀਨ ਕਲਰ ਦੇ ਲਹਿੰਗਾ-ਚੋਲੀ 'ਚ ਦਿਖਾਈ ਦਿੱਤੀ।

ਦੂਜੇ ਪਾਸੇ ਪ੍ਰਿੰਸ ਨੇ ਕੁੜਤਾ-ਪਜ਼ਾਮਾ ਪਾਇਆ ਹੋਇਆ ਸੀ।

ਇਨ੍ਹਾਂ ਦੋਹਾਂ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਲਹਿੰਗੇ ਨਾਲ ਯੁਵਿਕਾ ਨੇ ਵ੍ਹਾਈਟ ਕਲਰ ਦੇ ਫੁੱਲਾਂ ਨਾਲ ਬਣੀ ਜਿਊਲਰੀ ਪਹਿਨੀ ਸੀ।

ਫੁੱਲਾਂ ਨਾਲ ਬਣੇ ਗਹਿਣੇ ਯੁਵਿਕਾ ਦੇ ਹੁਸਨ ਨੂੰ ਹੋਰ ਵੀ ਚਾਰ ਚੰਨ ਲਗਾ ਰਹੇ ਸਨ।

ਦੋਹਾਂ ਨੇ ਢੋਲ 'ਤੇ ਖੂਬ ਡਾਂਸ ਕੀਤਾ। ਇਸ ਮਹਿੰਦੀ ਫੰਕਸ਼ਨ 'ਚ ਕਈ ਟੀ. ਵੀ. ਸੈਲੇਬਸ ਵੀ ਪਹੁੰਚੇ।
ਮਹਿੰਦੀ ਫੰਕਸ਼ਨ 'ਚ ਯੁਵਿਕਾ ਰੈੱਡ ਕਲਰ ਦੇ ਟ੍ਰਡੀਸ਼ਨਲ ਆਊਟਫਿੱਟ 'ਚ ਵੀ ਨਜ਼ਰ ਆਈ।
ਜ਼ਿਕਰਯੋਗ ਹੈ ਕਿ ਕੁਝ ਦਿਨਾਂ ਪਹਿਲਾਂ ਦੋਹਾਂ ਨੇ ਮੁੰਬਈ ਦੇ ਇਕ ਰਿਸਾਰਟ 'ਚ ਪ੍ਰੀ-ਵੈਡਿੰਗ ਫੋਟੋਸ਼ੂਟ ਕਰਾਇਆ ਸੀ, ਜਿਨ੍ਹਾਂ 'ਚ ਪ੍ਰਿੰਸ, ਯੁਵਿਕਾ ਦੀ ਰੋਮਾਂਟਿਕ ਬਾਂਡਿੰਗ ਦੇਖਣ ਨੂੰ ਮਿਲੀ ਸੀ।
ਇਨ੍ਹਾਂ ਦੀ ਲਵ ਸਟੋਰੀ 'ਬਿੱਗ ਬੌਸ 9' 'ਚ ਸ਼ੁਰੂ ਹੋਈ ਸੀ।