FacebookTwitterg+Mail

Pics: ਯੁਵਰਾਜ ਦੀ ਐਕਸ ਗਰਲਫਰੈਂਡ ਨੂੰ ਪਤੀ ਨੇ ਦੂਜੀ ਔਰਤ ਲਈ ਦਿੱਤਾ ਧੋਖਾ, ਹੁਣ ਪੈਸੇ-ਪੈਸੇ ਦੀ ਹੈ ਮੁਥਾਜ

    1/12
10 April, 2017 10:14:35 PM
ਮੁੰਬਈ— ਫਿਲਮ 'ਮੁਹੱਬਤੇਂ' ਦੀ ਅਭਿਨੇਤਰੀ ਕਿਮ ਸ਼ਰਮਾ ਨੇ ਫਿਲਹਾਲ ਆਪਣੇ ਅਭਿਨੈ ਕਰੀਅਰ ਤੋਂ ਬ੍ਰੇਕ ਨਹੀਂ ਲਈ ਹੈ ਪਰ ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਉਹ ਲਗਭਗ ਗਾਇਬ ਹੀ ਹੋ ਗਈ ਸੀ। ਇਕ ਸਮੇਂ ਕਥਿਤ ਤੌਰ 'ਤੇ ਕ੍ਰਿਕਟਰ ਯੁਵਰਾਜ ਸਿੰਘ ਦੀ ਗਰਲਫਰੈਂਡ ਰਹਿ ਚੁੱਕੀ ਕਿਮ ਨੇ ਸਾਲ 2010 'ਚ ਬਿਜ਼ਨੈੱਸਮੈਨ ਅਲੀ ਪੁੰਜਾਨੀ ਨਾਲ ਵਿਆਹ ਕਰਵਾਇਆ ਤੇ ਕੀਨੀਆ ਚਲੀ ਗਈ। ਹੁਣ ਕਿਮ ਸ਼ਰਮਾ ਨੂੰ ਲੈ ਕੇ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਉਸ ਦੀ ਵਿਆਹੁਤਾ ਜ਼ਿੰਦਗੀ ਕੁਝ ਠੀਕ ਨਹੀਂ ਹੈ।
ਖਬਰਾਂ ਮੁਤਾਬਕ ਕਿਮ ਦੇ ਪਤੀ ਨੇ ਉਸ ਨੂੰ ਕਿਸੇ ਹੋਰ ਮਹਿਲਾ ਲਈ ਧੋਖਾ ਦਿੱਤਾ ਹੈ। ਇਸ ਤੋਂ ਬਾਅਦ ਕਿਮ ਨੇ ਆਪਣੇ ਪਤੀ ਦੇ ਘਰ ਨੂੰ ਛੱਡ ਦਿੱਤਾ। ਖਬਰਾਂ ਮੁਤਾਬਕ ਹੁਣ ਕਿਮ ਕੋਲ ਕੋਈ ਜਮ੍ਹਾ ਪੂੰਜੀ ਨਹੀਂ ਹੈ ਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਮੁੰਬਈ 'ਚ ਮੌਕਿਆਂ ਦੀ ਭਾਲ ਕਰ ਰਹੀ ਹੈ। ਕਿਮ ਦੀ ਵਾਪਸੀ ਤੋਂ ਬਾਅਦ ਉਸ ਨੂੰ ਵੱਖ-ਵੱਖ ਥਾਵਾਂ 'ਤੇ ਡਿਜ਼ਾਈਨਰ ਅਰਜੁਨ ਖੰਨਾ ਨਾਲ ਦੇਖਿਆ ਗਿਆ ਹੈ। ਅਟਕਲਾਂ ਇਹ ਵੀ ਹਨ ਕਿ ਇਸ ਜੋੜੀ ਵਿਚਾਲੇ ਕੁਝ ਚੱਲ ਰਿਹਾ ਹੈ।

Tags: Kim Sharma Yuvraj Singh Ex Girlfriend ਕਿਮ ਸ਼ਰਮਾ ਯੁਵਰਾਜ ਸਿੰਘ ਐਕਸ ਗਰਲਫਰੈਂਡ