FacebookTwitterg+Mail

ਯੁਵਰਾਜ ਹੰਸ ਨੂੰ ਲੱਗਾ ਸ਼ਗਨਾਂ ਦਾ 'ਵਟਣਾ', ਦੇਖੋ ਵੀਡੀਓ

yuvraj hans and mansi sharma haldi ceremony
18 February, 2019 03:53:13 PM

ਜਲੰਧਰ (ਬਿਊਰੋ) : ਪਾਲੀਵੁੱਡ ਐਕਟਰ ਯੁਵਰਾਜ ਹੰਸ ਦੇ ਵਿਆਹ ਦੇ ਚਰਚੇ ਕਾਫੀ ਲੰਬੇ ਸਮੇਂ ਤੋਂ ਛਿੜੇ ਹੋਏ ਹਨ। ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਵਿਆਹ ਦੀਆਂ ਰੌਣਕਾਂ ਦੀਆਂ ਕਈ ਵੀਡੀਓਜ਼ ਵੀ ਪਿਛਲੇ ਦਿਨੀਂ ਵਾਇਰਲ ਹੋਈਆਂ ਹਨ। ਮਾਨਸੀ ਅਤੇ ਯੁਵਰਾਜ ਦੀ ਮੰਗਣੀ ਪਿਛਲੇ ਸਾਲ ਹੋ ਚੁੱਕੀ ਸੀ ਅਤੇ ਦੋਵੇਂ ਕਾਫੀ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਹੁਣ ਸਮਾਂ ਦੋਵਾਂ ਦੇ ਵਿਆਹ ਦਾ ਆ ਚੁੱਕਿਆ ਹੈ। ਜੀ ਹਾਂ ਯੁਵਰਾਜ ਹੰਸ ਦੇ ਵਟਣਾ ਲੱਗ ਚੁੱਕਿਆ ਹੈ ਅਤੇ 17 ਫਰਵਰੀ ਤੋਂ ਤਿੰਨ ਦਿਨ ਬਾਅਦ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਵਟਣੇ ਦੀ ਰਸਮ ਦਾ ਵੀਡੀਓ ਯੁਵਰਾਜ ਹੰਸ ਦੇ ਭਰਾ ਨਵਰਾਜ ਹੰਸ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ।

 
 
 
 
 
 
 
 
 
 
 
 
 
 

Meri jaan de watnaa lag gya 3 dinaa baad viyaah huhu love u meri bugri yuggi buggi aka @yuvrajhansofficial 😘😘

A post shared by Navraj Hans (@navraj_hans) on Feb 17, 2019 at 2:52am PST


ਦੱਸ ਦਈਏ ਕਿ ਨਵਰਾਜ ਹੰਸ ਨੇ ਬੜੀ ਹੀ ਪਿਆਰੀ ਕੈਪਸ਼ਨ ਆਪਣੇ ਭਰਾ ਲਈ ਲਿਖੀ ਹੈ, ਉਸ ਦਾ ਕਹਿਣਾ ਹੈ, ''ਮੇਰੀ ਜਾਨ ਦੇ ਵਟਣਾ ਲੱਗ ਗਿਆ...3 ਦਿਨ ਬਾਅਦ ਵਿਆਹ ਹੋਵੇਗਾ...ਲਵ ਯੂ ਮੇਰੀ ਬੁਗੜੀ ਯੁੱਗੀ ਬੁੱਗੀ।'' ਦੱਸ ਦਈਏ ਕਿ ਯੁਵਰਾਜ ਹੰਸ ਖੁਦ ਵੀ ਗਾਇਕ ਹਨ। ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ 'ਚ ਵੀ ਨਾਮਣਾ ਖੱਟ ਚੁੱਕੇ ਹਨ। ਯੁਵਰਾਜ ਹੰਸ ਪਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਹਨ।


Tags: Yuvraj Hans Mansi Sharma Punjabi Film Stars Haldi Ceremony Instagram Video Navraj Hans Pollywood Khabar ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.