FacebookTwitterg+Mail

ਤਾਂ ਇੰਝ ਫਸਾਇਆ ਸੀ ਮਾਨਸੀ ਨੇ ਯੁਵਰਾਜ ਹੰਸ ਨੂੰ, ਵੀਡੀਓ 'ਚ ਖੁੱਲ੍ਹੀ ਪੋਲ

yuvraj hans and mansi sharma tiktok video viral on social media
21 June, 2019 10:05:51 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਦੇ ਅਦਾਕਾਰ ਯੁਵਰਾਜ ਹੰਸ ਵਿਆਹ ਤੋਂ ਬਾਅਦ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਯੁਵਰਾਜ ਹਮੇਸ਼ਾ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ, ਜੋ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਹਾਲ ਹੀ 'ਚ ਯੁਵਰਾਜ ਹੰਸ ਦਾ ਪਤਨੀ ਮਾਨਸੀ ਸ਼ਰਮਾ ਨਾਲ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦੋਵੇਂ ਟਿੱਕ-ਟੌਕ ਕਰਦੇ ਨਜ਼ਰ ਆ ਰਹੇ ਹਨ।


ਦੱਸ ਦਈਏ ਕਿ ਯੁਵਰਾਜ ਹੰਸ ਮਸ਼ਹੂਰ ਬਾਲੀਵੁੱਡ ਗਾਇਕਾ ਨੇਹਾ ਕੱਕੜ ਅਤੇ ਉਨ੍ਹਾਂ ਦੇ ਭਰਾ ਟੋਨੀ ਕੱਕੜ ਵੱਲੋਂ ਗਾਏ ਗੀਤ 'ਮਿਲੇ ਹੋ ਤੁਮ ਹਮਕੋ ਬੜੇ ਨਸੀਬੋ ਸੇ ਚੁਰਾਇਆ ਹੈ ਮੈਂਨੇ ਕਿਸਮਤ ਕੀ ਲਕੀਰੋਂ ਸੇ' ਨੂੰ ਗੁਣਗੁਣਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਯੁਵਰਾਜ ਹੰਸ ਨੇ ਨੇਹਾ ਕੱਕੜ ਤੇ ਟੋਨੀ ਕੱਕੜ ਦੇ ਗੀਤ ਨੂੰ ਫਨੀ ਅੰਦਾਜ਼ 'ਚ ਗਾਇਆ ਹੈ।

Punjabi Bollywood Tadka

ਯੁਵਰਾਜ ਵੀਡੀਓ 'ਚ ਆਖ ਰਹੇ ਹਨ, ''ਮਿਲੀ ਹੋ ਤੁਮ ਮੁਝਕੋ ਬੁਰੇ ਨਸੀਬੋ ਸੇ, ਫਸਾਇਆ ਹੈ ਮੁਝਕੋ ਅੱਛੀ ਤਸਵੀਰੋਂ ਸੇ...''। ਇਸ ਵੀਡੀਓ ਨੂੰ ਕਿਸੇ ਫੈਨ ਕਲੱਬ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਜ਼ ਲਗਾਤਾਰ ਕੁਮੈਂਟਸ ਵੀ ਕਰ ਰਹੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਯੁਵਰਾਜ ਹੰਸ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਰਗਰਮ ਹਨ। ਯੁਵਰਾਜ ਗੀਤਾਂ ਦੇ ਨਾਲ–ਨਾਲ ਕਈ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ 'ਯਾਰ ਅਣਮੁੱਲੇ', 'ਯਾਰਾ ਵੇ', 'ਬੁਰਾਰ', 'ਮਿਸਟਰ ਐਂਡ ਮਿਸਿਜ਼ 420', 'ਮੁੰਡੇ ਕਮਾਲ ਦੇ' ਸਮੇਤ ਕਈ ਪੰਜਾਬੀ ਫਿਲਮਾਂ 'ਚ ਕਰ ਚੁੱਕੇ ਹਨ। 

Punjabi Bollywood Tadka


Tags: Yuvraj HansMansi SharmaTiktok VideoViralSocial MediaPunjabi Celebrity

Edited By

Sunita

Sunita is News Editor at Jagbani.