FacebookTwitterg+Mail

ਯੁਵਰਾਜ ਨੂੰ ਪਈ ਮੰਮੀ ਤੋਂ ਕੁੱਟ ਤੇ ਪਤਨੀ ਕੋਲ ਖੜ੍ਹੀ ਬਣਾਉਂਦੀ ਰਹੀ ਵੀਡੀਓ

yuvraj hans and mansi sharma video viral
22 May, 2019 10:02:32 AM

ਜਲੰਧਰ (ਬਿਊਰੋ) : ਅਦਾਕਾਰੀ ਤੇ ਗਾਇਕੀ ਦੇ ਸਦਕਾ ਫਿਲਮ ਇੰਡਸਟਰੀ 'ਚ ਖਾਸ ਸ਼ੌਹਰਤ ਹਾਸਲ ਕਰਨ ਵਾਲੇ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਵਿਆਹ ਤੋਂ ਬਾਅਦ ਲਗਾਤਾਰ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਆ ਹੀ ਜਾਂਦਾ ਹੈ। ਹਾਲ ਹੀ 'ਚ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦੀ ਮਾਂ ਉਸ ਨੂੰ ਚੱਪਲ ਨਾਲ ਮਾਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਯੁਵਰਾਜ ਮਾਂ ਦੀ ਕੁੱਟ ਤੋਂ ਬਚਣ ਲਈ ਸਿਰਹਾਣੇ ਨਾਲ ਆਪਣਾ ਬਚਾਅ ਵੀ ਕਰਦਾ ਹੈ।


ਦੱਸ ਦਈਏ ਕਿ ਨਾਲ ਖੜ੍ਹੀ ਯੁਵਰਾਜ ਦੀ ਪਤਨੀ ਮਾਨਸੀ ਸ਼ਰਮਾ ਇਕ ਪਾਸੇ ਹੋ ਕੇ ਵੀਡੀਓ ਬਣਾ ਰਹੀ ਹੈ ਤੇ ਨਾਲ-ਨਾਲ ਹੱਸਦੀ ਨਜ਼ਰ ਆ ਰਹੀ ਹੈ। ਯੁਵਰਾਜ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆ ਖਾਸ ਕੈਪਸ਼ਨ 'ਚ ਲਿਖਿਆ ਹੈ, ''Duniya Vich Time Naal Almost Sab Kuj Change Ho Jaanda. Bt Jo Nai Change Hunda Oh Hai Tuhaade Prati Tuhaadi Maa Da Pyar. Oh Bhaavein Chhitraan Di Shakal Ch Hi Kyun Naa Hove😬😬😬😬 #every #day #is #mothersday. And Yea Pichhe Meri Vauhti(WIFE) @mansi_sharma6 Hass Rahi Hai🤪🤪😂😂''।

Punjabi Bollywood Tadka
ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਵਿਆਹ ਦੇ ਬੰਧਨ 'ਚ ਬੱਝੇ ਸਨ। ਯੁਵਰਾਜ ਹੰਸ ਦੇ ਵਰਕ ਫਰੰਟ ਗੱਲ ਕਰੀਏ ਤਾਂ ਮਾਨਸੀ ਸ਼ਰਮਾ 'ਤੇ ਯੁਵਰਾਜ ਹੰਸ ਫਿਲਮ 'ਪਰਿੰਦੇ' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ।

Punjabi Bollywood Tadka


Tags: Yuvraj HansMansi SharmaInstagram PostViralVideoPunjabi Celebrity

Edited By

Sunita

Sunita is News Editor at Jagbani.