ਜਲੰਧਰ (ਬਿਊਰੋ) : ਪਾਲੀਵੁੱਡ ਤੇ ਬਾਲੀਵੁੱਡ ਫਿਲਮ ਇੰਡਸਟਰੀ 'ਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਅਲਫਾਜ ਤੇ ਨਿੰਜਾ ਤੋਂ ਬਾਅਦ ਯੁਵਰਾਜ ਹੰਸ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਜੀ ਹਾਂ ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸ਼ਗਨਾਂ ਦਾ ਵਟਣਾ ਲੱਗਾ ਸੀ ਅਤੇ ਹੁਣ ਮਾਨਸੀ ਸ਼ਰਮਾ ਨੇ ਆਪਣੇ ਹੱਠਾਂ 'ਤੇ ਯੁਵਰਾਜ ਹੰਸ ਦੇ ਨਾਂ ਦੀ ਮਹਿੰਦੀ ਲਾ ਲੈ ਲਈ ਹੈ।
ਦੱਸ ਦੇਈਏ ਕਿ ਮਹਿੰਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਤੇ ਤਸਵੀਰਾਂ 'ਚ ਮਾਨਸੀ ਸ਼ਰਮਾ ਦੇ ਹੱਥਾਂ 'ਤੇ ਮਹਿੰਦੀ ਲੱਗੀ ਨਜ਼ਰ ਆ ਰਹੀ ਹੈ।
ਖਾਸ ਗੱਲ ਇਹ ਹੈ ਕਿ ਮਹਿੰਦੀ ਨਾਲ ਮਾਨਸੀ ਨੇ ਯੁਵਰਾਜ ਹੰਸ ਦੀ ਇਕ ਤਸਵੀਰ ਬਣਾਈ ਹੈ, ਜੋ ਦੇਖਣ 'ਚ ਕਾਫੀ ਖਾਸ ਲੱਗ ਰਹੀ ਹੈ।
ਦੱਸਣਯੋਗ ਹੈ ਕਿ ਯੁਵਰਾਜ ਹੰਸ ਆਪਣੇ ਵਿਆਹ ਦੀਆਂ ਸਾਰੀਆਂ ਸੈਰੇਮਨੀਆਂ ਦੀਆਂ ਤਸਵੀਰਾਂ ਤੇ ਪੋਸਟਾਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੇ ਹਨ। ਯੁਵਰਾਜ ਹੰਸ ਅਤੇ ਅਦਾਕਾਰਾ ਮਾਨਸੀ ਸ਼ਰਮਾ ਦੀ ਮੰਗਣੀ ਪਿਛਲੇ ਸਾਲ ਹੋਈ ਸੀ। ਦੋਵੇਂ ਇਕ-ਦੂਜੇ ਨੂੰ ਕਾਫੀ ਲੰਬੇ ਸਮੇਂ ਤੋਂ ਡੇਟ ਕਰ ਰਹੇ ਸਨ।