FacebookTwitterg+Mail

ਮਾਨਾਂ ਦੇ ਮਾਨ ਗੁਰਦਾਸ ਮਾਨ ਦੇ ਪ੍ਰ੍ਰਸ਼ੰਸਕ ਯੁਵਰਾਜ ਹੰਸ ਨੂੰ 32ਵਾਂ ਜਨਮਦਿਨ ਮੁਬਾਰਕ

yuvraj hans birthday
13 June, 2019 03:49:22 PM

ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ ਦੇ ਮੰਨੇ-ਪ੍ਰਮੰਨੇ ਗਾਇਕ ਅਤੇ ਨੇਤਾ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੀ ਮਾਤਾ ਦਾ ਨਾਂ ਰੇਸ਼ਮ ਕੌਰ ਹੰਸ ਹੈ ਅਤੇ ਭਰਾ ਦਾ ਨਾਂ ਨਵਰਾਜ਼ ਹੰਸ ਹੈ, ਜੋ ਐਕਟਰ ਅਤੇ ਗਾਇਕ ਹਨ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਜਨਮ 13 ਜੂਨ 1987 ਨੂੰ ਜਲੰਧਰ (ਪੰਜਾਬ) 'ਚ ਹੋਇਆ ਸੀ।
Punjabi Bollywood Tadka
ਯੁਵਰਾਜ਼ ਹੰਸ ਪੰਜਾਬੀ ਗਾਇਕ ਹੋਣ ਦੇ ਨਾਲ-ਨਾਲ ਇਕ ਚੰਗੇ ਕਲਾਕਾਰ ਵੀ ਹਨ। 'ਪਾਨੀ', 'ਸੂਫੀ-ਸੂਫੀ', 'ਨੈਣਾ ਵਾਲੀ ਗੱਲ', 'ਏਡੀ ਸੋਹਣੀ ਕੁੜੀ', 'ਯਾਦ ਸਤਾਵੇ', 'ਸ਼ਰੀਕਾਂ', 'ਪਿਆਰ ਕਰਨ ਦਾ ਮੌਕਾ', 'ਠੁਮਕਾ' ਸਮੇਤ ਕਈ ਗੀਤਾਂ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰ ਚੁੱਕੇ ਹਨ। ਉਹ ਇਸ ਮੁਕਾਮ ਤੱਕ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਪਹੁੰਚੇ ਹਨ।
Punjabi Bollywood Tadka
ਹੌਲੀ-ਹੌਲੀ ਉਹ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਉਭਰਦੇ ਸਿਤਾਰਿਆਂ 'ਚ ਗਿਣੇ ਜਾਣ ਲੱਗੇ। ਇਸ ਤੋਂ ਇਲਾਵਾ ਉਹ ਕਈ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਯਾਰ ਅਨਮੁੱਲੇ' ਨਾਲ ਕੀਤੀ ਸੀ। ਫਿਰ ਇਸ ਤੋਂ ਬਾਅਦ 'ਵਿਆਹ 70 ਕਿਲੋਮੀਟਰ', 'ਯੰਗ ਮਲੰਗ', 'ਮਿਸਟਰ ਐਂਡ ਮਿਸੇਸ 420' 'ਪਰੋਪਰ ਪਟੋਲਾ', 'ਯਾਰਾਨਾ', 'ਮੁੰਡੇ ਕਮਾਲ ਦੇ', 'ਕੈਨੇਡਾ ਦੀ ਫਲਾਈਟ' ਵਰਗੀਆਂ ਫਿਲਮਾਂ 'ਚ ਮੁੱਖ ਕਿਰਦਾਰ ਨਿਭਾਏ।
Punjabi Bollywood Tadka
ਦੱਸ ਦੇਈਏ ਕਿ ਯੁਵਰਾਜ ਹੰਸ ਕੁਝ ਮਹੀਨੇ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਹਨ। ਜੇਕਰ ਉਨ੍ਹਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਯੁਵਰਾਜ ਹੰਸ ਕਈ ਫਿਲਮਾਂ ਦੀ ਸ਼ੂਟਿੰਗ 'ਚ ਰੁਝੇ ਹੋਏ ਹਨ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਫਿਲਮ 'ਪਰਿੰਦੇ' ਦੀ ਸ਼ੂਟਿੰਗ ਸ਼ੁਰੂ ਹੋਈ ਹੈ ।
Punjabi Bollywood Tadka
ਫਿਲਮ ਦੇ ਮਹੂਰਤ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਯੁਵਰਾਜ ਹੰਸ, ਮਾਨਸੀ ਸ਼ਰਮਾ ਸਮੇਤ ਫਿਲਮ ਦੀ ਹੋਰ ਸਟਾਰਕਾਸਟ ਨਜ਼ਰ ਆ ਰਹੀ ਹੈ। ਇਸ ਫਿਲਮ 'ਚ ਪੰਜਾਬੀ ਗਾਇਕ ਯੁਵਰਾਜ ਹੰਸ, ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।
Punjabi Bollywood Tadka
ਇਸ ਤੋਂ ਇਲਾਵਾ ਗਾਇਕ ਹਰਸਮਿਰਨ, ਗੁਰਲੀਨ ਚੋਪੜਾ, ਸਪਨਾ ਬੱਸੀ, ਅਨੀਤਾ, ਨਵਨੀਤ ਨਸ਼ਾਨ, ਹੌਬੀ ਧਾਲੀਵਾਲ, ਤਰਸੇਮ ਪਾਲ, ਅਮਨ ਕੌਤਸ਼ਿ ਸਮੇਤ ਹੋਰ ਕਈ ਨਾਮੀ ਅਦਾਕਾਰ ਆਪਣੀ ਅਦਾਕਾਰੀ ਦਿਖਾਉਣਗੇ ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Yuvraj HansFilm Star BirthdayYaar AnnmulleYaara VeBurrraahhਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari