FacebookTwitterg+Mail

ਮਾਨਾਂ ਦੇ ਮਾਨ ਗੁਰਦਾਸ ਮਾਨ ਦੇ ਪ੍ਰ੍ਰਸ਼ੰਸਕ ਯੁਵਰਾਜ ਹੰਸ ਨੂੰ 29ਵਾਂ ਜਨਮਦਿਨ ਮੁਬਾਰਕ, ਦੋਖੋ ਤਸਵੀਰਾਂ

yuvraj hans birthday
13 June, 2017 06:05:39 PM

ਜਲੰਧਰ— ਪੰਜਾਬੀ ਇੰਡਸਟਰੀ ਦੇ ਮੰਨੇ-ਪ੍ਰਮੰਨੇ ਗਾਇਕ ਅਤੇ ਨੇਤਾ ਹੰਸ ਰਾਜ ਹੰਸ ਦੇ ਬੇਟੇ ਯੁਵਰਾਜ਼ ਹੰਸ ਦਾ ਅੱਜ 29ਵਾਂ ਜਨਮਦਿਨ ਹੈ। ਉਨ੍ਹਾਂ ਦੀ ਮਾਤਾ ਦਾ ਨਾਂ ਰੇਸ਼ਮ ਕੌਰ ਹੰਸ ਹੈ ਅਤੇ ਭਰਾ ਦਾ ਨਾਂ ਨਵਰਾਜ਼ ਹੰਸ ਹੈ, ਜੋ ਐਕਟਰ ਅਤੇ ਗਾਇਕ ਹਨ।

Punjabi Bollywood Tadkaਜਾਣਕਾਰੀ ਮੁਤਾਬਕ ਉਨ੍ਹਾਂ ਦਾ ਜਨਮ 13 ਜੂਨ 1987 ਨੂੰ ਜਲੰਧਰ (ਪੰਜਾਬ) 'ਚ ਹੋਇਆ ਸੀ। ਯੁਵਰਾਜ਼ ਹੰਸ ਪੰਜਾਬੀ ਗਾਇਕ ਹੋਣ ਦੇ ਨਾਲ-ਨਾਲ ਇਕ ਚੰਗੇ ਕਲਾਕਾਰ ਵੀ ਹਨ। 'ਪਾਨੀ', 'ਸੂਫੀ-ਸੂਫੀ', 'ਨੈਣਾ ਵਾਲੀ ਗੱਲ', 'ਏਡੀ ਸੋਹਣੀ ਕੁੜੀ', 'ਯਾਦ ਸਤਾਵੇ', 'ਸ਼ਰੀਕਾਂ', 'ਪਿਆਰ ਕਰਨ ਦਾ ਮੌਕਾ', 'ਠੁਮਕਾ' ਸਮੇਤ ਕਈ ਗੀਤਾਂ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰ ਚੁੱਕੇ ਹਨ। ਉਹ ਇਸ ਮੁਕਾਮ ਤੱਕ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਪਹੁੰਚੇ ਹਨ।

Punjabi Bollywood Tadkaਹੌਲੀ-ਹੌਲੀ ਉਹ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਉਭਰਦੇ ਸਿਤਾਰਿਆਂਚ ਗਿਣੇ ਜਾਣ ਲੱਗੇ। ਇਸ ਤੋਂ ਇਲਾਵਾ ਉਹ ਕਈ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ, ਜਿਵੇਂ 'ਯਾਰ ਅਨਮੁੱਲੇ' ਨਾਲ ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਰ ਇਸ ਤੋਂ ਬਾਅਦ 'ਬੁਰਾਹ', 'ਵਿਆਹ 70 ਕਿਲੋਮੀਟਰ', 'ਯੰਗ ਮਲੰਗ', 'ਮਿਸਟਰ ਐਂਡ ਮਿਸੇਸ 420' 'ਪਰੋਪਰ ਪਟੋਲਾ', 'ਹਾਰਾਨਾ', 'ਮੁੰਡੇ ਕਮਾਲ ਦੇ', 'ਕੈਨੇਡਾ ਦੀ ਫਲਾਈਟ' ਵਰਗੀਆਂ ਫਿਲਮਾਂ 'ਚ ਮੁੱਖ ਕਿਰਦਾਰ ਨਿਭਾਅ ਚੁੱਕੇ ਹਨ। ਹੁਣੇ ਜਿਹੇ ਅਮਰਿੰਦਰ ਗਿੱਲ ਦੀ ਹੁਣੇ ਜਿਹੇ ਰਿਲੀਜ਼ ਹੋਈ ਫਿਲਮ 'ਲਹੌਰੀਏ' 'ਚ ਉਨ੍ਹਾਂ ਦਾ ਸਪੋਰਟਿੰਗ ਰੋਲ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਯੁਵਰਾਜ਼ ਨੇ ਆਪਣੀ ਸਕੂਲੀ ਪੜ੍ਹਾਈ 'ਰਬਿੰਦਰਨਾਥ ਡੇਅ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਪੰਜਾਬ ਤੋਂ ਹਾਸਿਲ ਕੀਤੀ ਸੀ। ਉਨ੍ਹਾਂ ਹੌਬੀ ਸ਼ਾਪਿੰਗ ਕਰਨਾ ਹੈ ਅਤੇ ਉਨ੍ਹਾਂ ਦੇ ਮਨਪਸੰਦ ਸੰਗੀਤਕਾਰ ਮਾਨਾ-ਦੇ ਮਾਨ ਗੁਰਦਾਸ ਮਾਨ ਹਨ। ਉਨ੍ਹਾਂ ਦੇ ਫੇਵਰੇਟ ਕਲਰ ਬਲੈਕ, ਵਾਈਟ ਅਤੇ ਪਰਪਲ ਹੈ ਅਤੇ ਫੇਵਰੇਟ ਖੇਡ ਕ੍ਰਿਕਟ ਹੈ। ਮੈਰਿਡ ਸਟੇਟਸ ਉਨ੍ਹਾਂ ਦਾ ਇੰਗੇਜਡ ਹੈ ਅਤੇ ਉਹ ਛੇਤੀ ਹੀ ਟੀ ਵੀ ਅਦਾਕਾਰਾ ਮਾਨਸੀ ਸ਼ਰਮਾ ਨਾਲ ਵਿਆਹ 'ਚ ਬੱਝਣ ਵਾਲੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka


Tags: yuvraj hanshans raj hanspollywood actor singerਹੰਸ ਰਾਜ ਹੰਸਯੁਵਰਾਜ਼ ਹੰਸ