ਜਲੰਧਰ— 'ਮਹਾਭਾਰਤ' ਟੀ. ਵੀ. ਸੀਰੀਅਲ 'ਚ ਅੰਬਿਕਾ ਦੀ ਭੂਮਿਕਾ ਨਿਭਾਉਣ ਵਾਲੀ ਮਾਨਸੀ ਸ਼ਰਮਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਮਾਨਸੀ ਪੰਜਾਬੀ ਗਾਇਕ ਤੇ ਅਭਿਨੇਤਾ ਯੁਵਰਾਜ ਹੰਸ ਨਾਲ ਨਜ਼ਦੀਕੀਆਂ ਦੇ ਚਲਦਿਆਂ ਚਰਚਾ 'ਚ ਹੈ। ਦੋਵਾਂ ਨੂੰ ਇਕੱਠਿਆਂ ਕਈ ਵਾਰ ਦੇਖਿਆ ਜਾ ਚੁਕਾ ਹੈ।
ਮਾਨਸੀ ਨੇ ਯੁਵਰਾਜ ਹੰਸ ਲਈ ਕਰਵਾਚੌਥ ਦਾ ਵਰਤ ਵੀ ਰੱਖਿਆ ਸੀ ਤੇ ਉਸ ਦੇ ਨਾਂ ਦੀ ਮਹਿੰਦੀ ਵੀ ਲਗਾਈ ਸੀ। ਉਹ ਆਪਣੀ ਮਹਿੰਦੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਚੁਕੀ ਹੈ। ਇਸ ਤੋਂ ਇਲਾਵਾ ਯੁਵਰਾਜ ਹੰਸ ਦੇ ਪਰਿਵਾਰ ਨਾਲ ਵੀ ਮਾਨਸੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖੀਆਂ ਜਾ ਚੁਕੀਆਂ ਹਨ। ਯੁਵਰਾਜ ਹੰਸ ਵੀ ਸੋਸ਼ਲ ਮੀਡੀਆ 'ਤੇ ਮਾਨਸੀ ਨਾਲ ਤਸਵੀਰਾਂ ਸਾਂਝੀਆਂ ਕਰ ਚੁਕੇ ਹਨ। ਦੋਵੇਂ ਇਕੱਠੇ ਕਾਫੀ ਪਿਆਰੇ ਤੇ ਕਿਊਟ ਲੱਗਦੇ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਦੋਵੇਂ ਆਪਣੇ ਪਿਆਰ ਦਾ ਐਲਾਨ ਦੁਨੀਆ ਸਾਹਮਣੇ ਕਦੋਂ ਤੇ ਕਿਵੇਂ ਕਰਦੇ ਹਨ।