FacebookTwitterg+Mail

ਜਦੋਂ ਦੋਸਤਾਂ ਨੇ ਯੁਵਰਾਜ ਤੋਂ ਪਾਪਾ ਬਣਨ ਦੀ ਮੰਗੀ ਪਾਰਟੀ ਤਾਂ ਅੱਗੋ ਅਜਿਹਾ ਦਿੱਤਾ ਜਵਾਬ (ਵੀਡੀਓ)

yuvraj hans shared a video on his instagram account 2
14 May, 2020 01:59:15 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਨੂੰ ਪ੍ਰਮਾਤਮਾ ਨੇ ਬੀਤੇ ਦਿਨੀਂ ਪੁੱਤਰ ਦੀ ਦਾਤ ਬਖਸ਼ੀ ਹੈ, ਜਿਸ ਤੋਂ ਬਾਅਦ ਪੂਰਾ ਪਰਿਵਾਰ ਪੱਬਾਂ ਭਾਰ ਹੈ। ਇਸ ਪਰਿਵਾਰ ਵੱਲੋਂ ਬੀਤੇ ਦਿਨ ਬੱਚੇ ਦੇ ਹੱਥ ਦੀ ਤਸਵੀਰ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਗਾਇਕ ਭਰਾਵਾਂ ਦੀ ਇਸ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਵਧਾਈਆਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਯੁਵਰਾਜ ਹੰਸ ਜੋ ਕਿ ਹੁਣ ਇਕ ਬੱਚੇ ਦੇ ਪਿਤਾ ਬਣ ਚੁੱਕੇ ਹਨ, ਉਨ੍ਹਾਂ ਤੋਂ ਦੋਸਤ ਪਾਰਟੀ ਮੰਗ ਰਹੇ ਹਨ।

 
 
 
 
 
 
 
 
 
 
 
 
 
 

Dont Worry Mamma And Papa Will Always Hold Your Hand And Guide You Forever.....Welcome #babyhans 🧿🧿

A post shared by Yuvraaj Hans (@yuvrajhansofficial) on May 12, 2020 at 8:40am PDT

ਇਸ ਤੋਂ ਬਾਅਦ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਇਕ ਸ਼ਖਸ ਪੀਜ਼ਾ ਬਣਾਉਣ ਦੀ ਤਿਆਰੀ ਕਰਦਾ ਨਜ਼ਰ ਆ ਰਿਹਾ ਹੈ। ਜਦੋਂ ਇਸ ਸ਼ਖਸ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਇਹ ਪੀਜ਼ੇ ਕਿਉਂ ਬਣਾ ਰਿਹਾ ਹੈ ਤਾਂ ਉਹ ਕਹਿੰਦਾ ਹੈ ਕਿ ਸਾਡੇ ਭਰਾ ਦੇ ਘਰ ਮੁੰਡਾ ਹੋਇਆ ਹੈ, ਜਿਸ ਕਰਕੇ ਮੈਂ ਇਹ ਪੀਜ਼ੇ ਬਣਾ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੁਵਰਾਜ ਹੰਸ ਨੇ ਲਿਖਿਆ ਕਿ, ''ਮੁੰਡੇ ਦੇ ਚਾਚਿਆਂ ਨੂੰ ਚਾਹ ਪੀਜ਼ਾ ਪਾਰਟੀ ਘਰ 'ਚ ਦੇਵਾਂਗੇ ਅਤੇ ਜਲਦ ਹੀ ਮਿਲਦੇ ਹਾਂ।''

ਦੱਸ ਦਈਏ ਕਿ ਮਾਨਸੀ ਅਤੇ ਯੁਵਰਾਜ ਹੰਸ ਨੇ ਬੀਤੇ ਸਾਲ ਵਿਆਹ ਕਰਵਾਇਆ ਸੀ।।ਮਾਨਸੀ ਨਾਲ ਉਨ੍ਹਾਂ ਦੀ ਦੋਸਤੀ ਕਾਫੀ ਸਮੇਂ ਤੋਂ ਸੀ। ਯੁਵਰਾਜ ਜਿੱਥੇ ਪਾਲੀਵੁੱਡ 'ਚ ਆਪਣੀਆਂ ਫ਼ਿਲਮਾਂ ਅਤੇ ਗੀਤਾਂ ਕਰਕੇ ਜਾਣੇ ਜਾਂਦੇ ਹਨ, ਉੱਥੇ ਮਾਨਸੀ ਸ਼ਰਮਾ ਟੀਵੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ। 


Tags: Yuvraj HansMansi SharmaInstagramVideo ViralPartyPunjabi Celebirty

About The Author

sunita

sunita is content editor at Punjab Kesari