FacebookTwitterg+Mail

ਯੁਵੀ ਦੇ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ 'ਤੇ ਭਾਵੁਕ ਹੋਏ ਰਣਜੀਤ ਬਾਵਾ

yuvraj singh and ranjit bawa
12 June, 2019 10:35:30 AM

ਜਲੰਧਰ (ਬਿਊਰੋ) — ਸਾਲ 2011 'ਚ ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਨੇ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। ਮੁੰਬਈ 'ਚ ਇਸ ਦਾ ਐਲਾਨ ਕਰਦਿਆਂ ਯੁਵਰਾਜ ਸਿੰਘ ਭਾਵੁਕ ਵੀ ਹੋ ਗਏ ਸਨ। ਇਸ ਦੌਰਾਨ ਯੁਵਰਾਜ ਨੇ ਕਿਹਾ ਕਿ ''ਮੈਂ ਕਦੇ ਵੀ ਹਾਰ ਨਹੀਂ ਮੰਨੀ।'' ਯੁਵਰਾਜ ਸਿੰਘ ਦੇ ਕੌਮਾਂਤਰੀ ਕ੍ਰਿਕੇਟ ਨੂੰ ਅਲਵਿਦਾ ਕਹਿਣ ਤੇ ਗਾਇਕ ਰਣਜੀਤ ਬਾਵਾ ਨੇ ਯੁਵਰਾਜ ਸਿੰਘ ਨੂੰ ਵਧਾਈ ਦਿੱਤੀ ਹੈ। ਰਣਜੀਤ ਬਾਵਾ ਨੇ ਇਸੇ ਸਬੰਧ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ਨੂੰ ਲੋਕ ਕਾਫੀ ਲਾਈਕ ਕਰ ਰਹੇ ਹਨ। ਦੱਸ ਦਈਏ ਕਿ ਯੁਵਰਾਜ ਸਿੰਘ ਕੌਮਾਂਤਰੀ ਵਿਸ਼ਵ ਕੱਪ ਦੇ ਨਾਲ-ਨਾਲ ਟੀ-20 ਵਿਸ਼ਵ ਕੱਪ ਜਿੱਤਣ ਮੌਕੇ ਵੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਇਸ ਦੌਰਾਨ ਯੁਵਰਾਜ ਨੇ ਇੱਕ ਓਵਰ ਵਿੱਚ ਛੇ ਛੱਕੇ ਲਾ ਕੇ ਪੂਰੀ ਦੁਨੀਆ 'ਚ ਆਪਣਾ ਸਿੱਕਾ ਜਮਾ ਦਿੱਤਾ ਸੀ।


ਦੱਸਣਯੋਗ ਹੈ ਕਿ ਯੁਵਰਾਜ ਨੇ ਆਖਰੀ ਕੌਮਾਂਤਰੀ ਮੈਚ 30 ਜੂਨ, 2017 ਨੂੰ ਵੈਸਟ ਇੰਡੀਜ਼ ਖਿਲਾਫ ਖੇਡਿਆ ਸੀ। ਯੁਵਰਾਜ ਸਿੰਘ ਨੇ ਭਾਰਤ ਲਈ ਹੁਣ ਤਕ 40 ਟੈਸਟ, 308 ਇਕ ਦਿਨਾਂ ਤੇ 58 ਟੀ-2੦ ਮੈਚ ਖੇਡ ਚੁੱਕੇ ਹਨ। ਟੈਸਟ ਕ੍ਰਿਕੇਟ 'ਚ ਯੁਵਰਾਜ ਨੇ 33.92 ਦੀ ਔਸਤ ਨਾਲ 19੦੦ ਦੌੜਾਂ ਬਣਾਈਆਂ ਹਨ, ਉੱਥੇ ਹੀ ਇਕ ਦਿਨਾਂ ਮੈਚ 'ਚ ਯੁਵਰਾਜ ਨੇ 8701  ਦੌੜਾਂ ਬਣਾਈਆਂ ਹਨ। ਟੀ-2੦ ਕ੍ਰਿਕੇਟ 'ਚ ਯੁਵਰਾਜ ਨੇ 1177 ਦੌੜਾਂ ਬਣਾਈਆਂ ਹਨ।


Tags: Yuvraj SinghRanjit BawaEmotional postInstagramPunjabi Singer

Edited By

Sunita

Sunita is News Editor at Jagbani.