FacebookTwitterg+Mail

ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਯੁਵਰਾਜ ਹੁਣ ਬਣੇ ਐਕਟਰ

yuvraj singh debut in acting
30 June, 2019 05:46:04 PM

ਜਲੰਧਰ (ਬਿਊਰੋ) ਭਾਰਤੀ ਕ੍ਰਿਕਟ ਟੀਮ ਦੇ ਮਸ਼ਹੂਰ ਖਿਡਾਰੀ ਯੁਵਰਾਜ ਸਿੰਘ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਜਿਸ ਕਾਰਨ ਉਨ੍ਹਾਂ ਦੇ ਫੈਨਜ਼ ਕਾਫੀ ਨਰਾਜ਼ ਹੋਏ ਸਨ।ਪਰ ਹੁਣ ਉਨ੍ਹਾਂ ਲਈ ਇਕ ਖੂਸ਼ਖਬਰੀ ਹੈ। ਯੁਵਰਾਜ ਦੇ ਫੈਨਜ਼ ਉਨ੍ਹਾਂ ਨੂੰ ਜਲਦ ਹੀ ਵੈੱਬ ਸੀਰੀਜ਼ 'ਚ ਦੇਖ ਸਕਣਗੇ।ਯੁਵਰਾਜ ਜਲਦ ਵੈਬ ਸੀਰੀਜ਼ 'ਦਿ ਆਫਿਸ' ਰਾਹੀ ਐਕਟਿੰਗ 'ਚ ਡੈਬਿਊ ਕਰਨ ਜਾ ਰਹੇ ਹਨ।ਉਹ ਜਲਦ ਮੁਕੁਲ ਚੱਢਾ ਦੀ ਵੈਬ ਸੀਰਿਜ਼ ਨਾਲ ਜੁੜ ਰਹੇ ਹਨ।ਇਸ ਵੈਬ ਸੀਰੀਜ਼ ਬਾਰੇ ਯੁਵਰਾਜ ਦਾ ਕਹਿਣਾ ਹੈ ਕਿ '''ਦਿ ਆਫਿਸ' ਵੈਬ ਸੀਰੀਜ਼ 'ਚ ਮੈਂ ਹੋਰਨਾਂ ਕਲਾਕਾਰਾਂ ਨਾਲ ਕੰਮ ਕੀਤਾ ਤੇ ਕੰਮ ਕਰ ਕੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਉਮੀਦ ਹੈ ਕਿ ਇਹ ਵੈਬ ਸੀਰੀਜ਼ ਸਾਰਿਆਂ ਨੂੰ ਪਸੰਦ ਆਵੇਗੀ ।

 

 
 
 
 
 
 
 
 
 
 
 
 
 
 

That’s not me !!! 🤨 @zaheer_khan34 @harbhajan3 @hazelkeechofficial

A post shared by Yuvraj Singh (@yuvisofficial) on Jun 24, 2019 at 3:37am PDT

ਦਸਣਯੋਗ ਹੈ ਕਿ 'ਦਿ ਆਫਿਸ' 13 ਐਪੀਸੋਡਸ ਦੀ ਇਕ ਸੀਰੀਜ਼ ਹੈ ਜੋ ਫਰੀਦਾਬਾਦ ਦੀ ਇਕ ਪੇਪਰ ਕੰਪਨੀ 'ਵੀਲਿੰਕਸ ਚਾਵਲਾ' ਦੇ ਕਰਮਚਾਰੀਆਂ 'ਤੇ ਅਧਾਰਿਤ ਹੈ।ਇਸ ਵੈਬ ਸੀਰੀਜ਼ 'ਚ ਗੌਹਰ ਖਾਨ, ਰਣਬੀਰ ਸ਼ੋਰੀ, ਗੋਪਾਲ ਦੱਤ ਤੇ ਪ੍ਰਿਅੰਕਾ ਸੇਤੀਆ ਤੋਂ ਇਲਾਵਾ ਹੋਰ ਕਈ ਕਲਾਕਾਰਾਂ ਨੇ ਕੰਮ ਕੀਤਾ ਹੈ।ਯੁਵਰਾਜ ਵੀ ਹੁਣ ਆਪਣੇ ਪਿਤਾ ਯੋਗਾਰਾਜ ਸਿੰਘ ਵਾਂਗ ਹੀ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ। ਉਨ੍ਹਾਂ ਦੇ ਪਿਤਾ ਵੀ ਪਹਿਲਾਂ ਕ੍ਰਿਕਟਰ ਸਨ ।


Tags: Yuvraj SinghActing DebutThe OfficeWeb SeriesIndia National Cricket TeamYograj Singh Son

About The Author

Lakhan

Lakhan is content editor at Punjab Kesari