FacebookTwitterg+Mail

11 ਸਾਲ ਦੇ ਕਸ਼ਮੀਰੀ ਸਹਿ-ਕਲਾਕਾਰ ਦੇ ਗੁਰੂ ਬਣੇ ਜ਼ਹੀਰ ਇਕਬਾਲ

zaheer iqbal
25 February, 2019 03:34:04 PM

ਮੁੰਬਈ (ਬਿਊਰੋ) — ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਨਾਇਕ ਜ਼ਹੀਰ ਇਕਬਾਲ, ਜੋ 'ਨੋਟਬੁੱਕ' ਦੇ ਨਾਲ ਆਪਣੇ ਅਭਿਨੈ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਆਪਣੇ 11 ਸਾਲ ਦੇ ਸਹਿ-ਕਲਾਕਾਰ ਮਹਿਰੂਮ ਅਹਿਮਦ ਨੂੰ ਆਪਣੀ ਦੇਖ-ਰੇਖ 'ਚ ਲੈ ਲਿਆ ਹੈ। ਸਤੰਬਰ ਮਹੀਨੇ 'ਚ ਕਸ਼ਮੀਰ ਦੀ ਘਾਟੀ 'ਚ ਇਕ ਐਕਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਨਵੋਦਿਤ ਅਭਿਨੇਤਾ ਨੇ ਕਸ਼ਮੀਰ ਦੇ ਸਥਾਨਕ ਬੱਚਿਆਂ ਨਾਲ ਮੁਲਾਕਾਤ ਕੀਤੀ ਸੀ। ਉਸ ਆਪਣੇ ਨੰਨ੍ਹੇ ਸਹਿ-ਕਲਾਕਾਰ ਬਾਰੇ 'ਚ ਗੱਲਬਾਤ ਕਰਦੇ ਹੋਏ ਜ਼ਹੀਰ ਨੇ ਮਾਣ ਨਾਲ ਕਿਹਾ, ''ਮਹਿਰੂਮ ਉਨ੍ਹਾਂ ਹੁਸ਼ਿਆਰ ਲੋਕਾਂ 'ਚੋਂ ਇਕ ਹੈ, ਜਿੰਨ੍ਹਿਆਂ ਨਾਲ ਹੁਣ ਤੱਕ ਮੈਂ ਮੁਲਾਕਾਤ ਕੀਤੀ ਹੈ। ਇੰਨਾਂ ਹੀ ਨਹੀਂ ਉਹ ਸੈੱਟ 'ਤੇ ਹੋਰਨਾਂ ਬੱਚਿਆਂ ਨੂੰ ਮੈਨੇਜ਼ ਕਰਨ 'ਚ ਵੀ ਫਿਲਮ ਦੀ ਟੀਮ ਦੀ ਮਦਦ ਕਰਦੇ ਸਨ। ਇਕ ਵਾਰ ਉਸ ਨੇ ਜੂਸ ਦੇ ਵਾਧੂ ਬੋਕਸ ਨੂੰ ਟੇਬਲ ਦੇ ਹੇਠਾ ਲੁਕਾ ਦਿੱਤਾ ਸੀ ਤਾਂਕਿ ਚਾਲਕ ਦਲ ਉਸ ਨੂੰ ਬੇਵਜ੍ਹਾ ਬਰਬਾਦ ਨਾ ਕਰਨ।''

ਨੰਨ੍ਹੇ ਮਹਿਰੂਮ ਨਾਲ ਕੰਮ ਕਰਦੇ ਹੋਏ, ਜ਼ੀਹਰ ਨੂੰ ਇਹ ਪਤਾ ਲੱਗਾ ਕਿ ਮਹਿਰੂਮ ਦਾ ਸਭ ਤੋਂ ਵੱਡਾ ਸੁਪਨਾ ਜ਼ਿਆਦਾਤਰ ਸ਼ਹਿਰ 'ਚ ਰਹਿਣ ਦਾ ਹੈ। 'ਬੋਲਿੰਗ, ਕਾਰ ਤੇ ਭੀੜ ਨਾਲ ਭਰੀਆ ਸੜਕਾਂ ਦੀਆਂ ਤਸਵੀਰਾਂ ਉਸ ਨੂੰ ਰੋਮਾਂਚਿਤ ਕਰਦੀਆਂ ਹਨ। ਮੈਂ ਉਸ ਦੇ ਪਿਤਾ ਮਨਜ਼ੂਰ ਅਹਿਮਦ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਵੀਕਾਰ ਕੀਤਾ ਕਿ ਕਸ਼ਮੀਰ ਨਾਗਰਿਕਾਂ ਲਈ ਸੁਰੱਖਿਅਤ ਹੋ ਸਕਦਾ ਹੈ ਪਰ ਉਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਉਥੇ ਵੱਡੇ ਹੋਣ, ਜਿਥੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਮਨ 'ਚ ਡਰ ਹੋਵੇ।'' ਜ਼ਹੀਰ ਨੇ ਅੱਗੇ ਦੱਸਿਆ ਕਿ ''ਉਸ ਦਾ ਪਰਿਵਾਰ ਕਿਸੇ ਦਿਨ ਮੁੰਬਈ ਸ਼ਿਫਟ ਹੋ ਸਕਦਾ ਹੈ ਪਰ ਇਸ 'ਚ ਸਮਾਂ ਲੱਗ ਸਕਦਾ ਹੈ। ਇਸ ਲਈ ਮੈਂ ਉਸ ਵੱਲ ਮਦਦ ਦਾ ਹੱਥ ਵਧਾਇਆ। ਮਹਿਰੂਮ ਹੁਣ ਦੋ-ਤਿੰਨ ਮਹੀਨੇ ਤੱਕ ਮੇਰੇ ਨਾਲ ਰਹਿਣਗੇ ਤਾਂਕਿ ਉਸ ਦਾ ਟੈਲੇਂਟ ਬਰਬਾਦ ਨਾ ਹੋਵੇ।''

ਦੱਸ ਦਈਏ ਕਿ ਹਾਲ ਹੀ 'ਚ ਫਿਲਮ ਦੀ ਮੁੱਖ ਜੋੜੀ ਇਕਬਾਲ-ਪ੍ਰਨੂਤਨ ਤੇ ਮਹਿਰੂਸ ਅਹਿਮਦ ਸਮੇਤ 6 ਬੱਚਿਆਂ ਨਾਲ 'ਨੋਟਬੁੱਕ' ਦਾ ਟਰੇਲਰ ਸਲਮਾਨ ਖਾਨ ਦੀ ਉਪਸਥਿਤੀ 'ਚ ਰਿਲੀਜ਼ ਕੀਤਾ ਗਿਆ ਸੀ। ਕਸ਼ਮੀਰ ਦੇ ਪਿਛੋਕੜ 'ਚ ਸਥਾਪਿਤ 'ਨੋਟਬੁੱਕ' ਦਰਸ਼ਕਾਂ ਨੂੰ ਇਕ ਰੋਮਾਂਟਿਕ ਸਫਰ 'ਤੇ ਲੈ ਜਾਵੇਗੀ, ਜਿਸ ਨੂੰ ਦੇਖ ਕੇ ਤੁਹਾਡੇ ਦਿਲ 'ਚ ਸਵਾਲ ਆਉਣਗੇ ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਪਿਆਰ ਪੈ ਸਕਦੇ ਹਨ, ਜਿਸ ਨੂੰ ਤੁਸੀਂ ਕਦੇ ਵੀ ਮਿਲੇ ਹੀ ਨਹੀਂ ਹੋ?
'ਨੋਟਬੁੱਕ' ਨੂੰ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ 'ਚ ਫਿਲਮਾਇਆ ਗਿਆ ਹੈ, ਜਿਸ 'ਚ ਪ੍ਰੇਮੀ ਫਿਰਦੌਸ ਤੇ ਕਬੀਰ ਦੀ ਪ੍ਰਾਮਾਣਿਕ ਪ੍ਰੇਮ ਕਹਾਣੀ ਨਾਲ-ਨਾਲ ਬਾਲ ਕਲਾਕਾਰਾਂ ਦੀ ਦਮਦਾਰ ਕਾਸਟਿੰਗ ਦੇਖਣ ਨੂੰ ਮਿਲੇਗੀ, ਜੋ ਕਹਾਣੀ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਫਿਲਮ ਦੇ ਨਿਰਮਾਤਾ ਸਲਮਾਨ ਖਾਨ, ਮੁਰਾਦ ਖੇਤਾਨੀ ਹਨ ਅਤੇ ਫਿਲਮ ਦਾ ਨਿਰਦੇਸ਼ਨ ਨਿਤਿਕ ਕੱਕੜ ਨੇ ਕੀਤਾ ਹੈ। ਇਹ ਫਿਲਮ 29 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Notebook Zaheer Iqbal Pranutan Bahl Bollywood Punjabi News Romantic Drama Salman Khan ਬਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.