ਮੁੰਬਈ— ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਚੱਕ ਦੇ ਇੰਡੀਆ' 'ਚ ਅਹਿਮ ਕਿਰਦਾਰ 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਸਾਗਰਿਕਾ ਘਾਟਗੇ ਨੇ ਕੁਝ ਦਿਨ ਪਹਿਲਾਂ ਹੀ ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਤੇਜ਼ ਗੇਦਬਾਜ਼ ਜ਼ਹੀਰ ਖਾਨ ਨਾਲ ਏਂਗਜਮੈਂਟ ਕਰ ਲਈ ਸੀ। ਬੀਤੇ ਦਿਨ ਮੁੰਬਈ 'ਚ ਧਮਾਕੇਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ ਜਿਸ 'ਚ ਬਾਲੀਵੁੱਡ ਅਤੇ ਕ੍ਰਿਕੇਟ ਦੇ ਸਟਾਰਰ ਦਾ ਕਾਕਟੇਲ ਦੇਖਣ ਨੂੰ ਮਿਲਿਆ ਸੀ।
ਇਸ ਪਾਰਟੀ 'ਚ ਜਿੱਥੇ ਅਨੁਸ਼ਕਾ ਤੇ ਵਿਰਾਟ ਕੋਹਲੀ ਪਹੁੰਚੇ ਉੱਥੇ ਹੀ ਸਚਿਨ ਤੇਂਦੁਲਕਰ ਆਪਣੀ ਪਤਨੀ ਅੰਜਲੀ ਦੇ ਨਾਲ ਪਹੁੰਚੇ ਸੀ। ਇਨ੍ਹਾਂ ਤੋਂ ਇਲਾਵਾ ਰਵੀਨਾ ਟੰਡਨ, ਪ੍ਰਾਚੀ ਦੇਸਾਈ, ਅਰਸ਼ਦ ਵਾਰਸੀ, ਬੋਬੀ ਦਿਉਲ ਅਤੇ ਮੰਦਿਰਾ ਬੇਦੀ ਸਮੇਤ ਕਈ ਵੱਡੇ ਸਿਤਾਰੇ ਇਸ ਦੌਰਾਨ ਨਜ਼ਰ ਆਏ ਹਨ।
ਇਸ ਪਾਰਟੀ ਮੌਕੇ ਜ਼ਹੀਰ ਖਾਨ ਬਰਾਉਨ ਰੰਗ ਦੇ Taupe ਸੂਟ 'ਚ ਨਜ਼ਰ ਆਏ ਸੀ ਤੇ ਉੱਥੇ ਹੀ ਸਾਗਰਿਕਾ ਘਾਟਗੇ ਆਪਣੀ ਡਰੈਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜਹੀਰ ਅਤੇ ਸਾਗਰਿਕਾ ਦੀ ਇਸ ਪਾਰਟੀ 'ਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਇਕੱਠੇ ਨਜ਼ਰ ਆ ਰਹੇ ਸੀ।
ਵਿਰਾਟ ਕੋਹਲੀ ਇਸ ਮੌਕੇ ਸਫੇਦ ਸ਼ਰਟ ਅਤੇ ਡੇਨਿਮ 'ਚ ਨਜ਼ਰ ਆਏ ਸੀ ਤੇ ਉੱਥੇ ਹੀ ਅਨੁਸ਼ਕਾ ਇਸ ਪਾਰਟੀ 'ਚ ਬਲੈਕ ਡਰੈੱਸ 'ਚ ਨਜ਼ਰ ਆਈ ਸੀ। ਹਰ ਵਾਰ ਦੀ ਤਰ੍ਹਾਂ ਇਨ੍ਹਾਂ ਦੋਵਾਂ ਦੀ ਜੋੜੀ ਕਾਫੀ ਕਮਾਲ ਲੱਗ ਰਹੀ ਸੀ।
ਭਾਰਤੀ ਕ੍ਰਿਕੇਟ ਟੀਮ ਦੇ ਭਗਵਾਨ ਸਚਿਨ ਤੇਂਦੁਲਕਰ ਵੀ ਆਪਣੀ ਪਤਨੀ ਅੰਜਲੀ ਨਾਲ ਇਸ ਪਾਰਟੀ 'ਚ ਪਹੁੰਚੇ ਸੀ। ਇਸ ਹਫਤੇ ਇਨ੍ਹਾਂ ਦੀ ਫਿਲਮ 'ਸਚਿਨ ਦਿ ਬਿਲੀਅਨ ਡ੍ਰੀਮਜ਼' ਰਿਲੀਜ਼ ਹੋਣ ਵਾਲੀ ਹੈ।
ਫਿਲਮ 'ਚੱਕ ਦੇ ਇੰਡੀਆ' 'ਚ ਸਾਗਰਿਕਾ ਨਾਲ ਕੰਮ ਕਰ ਚੁੱਕੀ ਅਭਿਨੇਤਰੀ ਵਿਦਿਆ ਮਾਲਵਾੜੇ ਵੀ ਇਸ ਪਾਰਟੀ 'ਚ ਆਪਣੇ ਹੌਟ ਅਵਤਾਰ 'ਚ ਨਜ਼ਰ ਆਈ ਸੀ।
ਬਾਲੀਵੁੱਡ ਅਭਿਨੇਤਾ ਅਰਸ਼ਦ ਵਾਰਸੀ ਆਪਣੀ ਪਤਨੀ ਮਾਰਿਆ ਨਾਲ ਇਸ ਪਾਰਟੀ 'ਚ ਪਹੁੰਚੇ ਸਨ। ਇਸ ਪਾਰਟੀ ਦੌਰਾਨ ਇਹ ਦੋਵਾਂ ਦੀ ਜੋੜੀ ਵੀ ਕਾਫੀ ਖੂਬਸੂਰਤ ਲੱਗ ਰਹੀ ਸੀ।
ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ ਆਪਣੇ ਪਤੀ ਅਨਿਲ ਟੰਡਨ ਨਾਲ ਇਸ ਪਾਰਟੀ ਦਾ ਹਿੱਸਾ ਬਣੀ ਸੀ। ਹਮੇਸ਼ਾ ਦੀ ਤਰ੍ਰਾਂ ਰਵੀਨਾ ਇੱਥੇ ਵੀ ਕਾਫੀ ਖੂਬਸੂਰਤ ਲੱਗ ਰਹੀ ਸੀ।
ਪ੍ਰਾਚੀ ਦੇਸਾਈ
ਮੰਦਿਰਾ ਬੇਦੀ
ਸਨਾ ਖਾਨ
ਇਸ ਤੋਂ ਇਲਾਵਾ ਅਸ਼ੀਸ਼ ਨੇਹਰਾ, ਅਭੇਸ਼ਕ ਨਾਇਰ, ਅਜੇ ਜਡੇਜਾ, ਅਜਿੰਕਯ ਰਹਾਨੇ, ਰੋਹਿਤ ਸਰਮਾ ਅਤੇ ਯੁਵਰਾਜ ਸਿੰਘ ਵਰਗੇ ਕ੍ਰਿਕੇਟ ਸਟਾਰ ਇਸ ਪਾਰਟੀ 'ਚ ਨਜ਼ਰ ਆਏ ਸਨ।