FacebookTwitterg+Mail

ਮੁਸਲਿਮ ਹੋਣ ਕਾਰਨ ਇਸ ਐਕਟਰ ਨੂੰ ਨਹੀਂ ਮਿਲਿਆ ਸੀ ਘਰ, ਕਾਰ 'ਚ ਗੁਜ਼ਾਰੀਆਂ ਸਨ ਰਾਤਾਂ

zain imam in chat show
26 May, 2018 11:54:40 AM

ਮੁੰਬਈ (ਬਿਊਰੋ)— ਮਸ਼ਹੂਰ ਟੀ. ਵੀ. ਸੀਰੀਅਲ 'ਨਾਮਕਰਣ' ਫੇਮ ਐਕਟਰ ਜੈਨ ਇਮਾਮ, ਐਕਟਰ ਬਰੁਣ ਸੋਬਤੀ ਨਾਲ ਜਲਦ ਹੀ ਰਾਜੀਵ ਖੰਡੇਲਵਾਲ ਦੇ ਚੈਟ ਸ਼ੋਅ 'ਜਜ਼ਬਾਤ' 'ਚ ਨਜ਼ਰ ਆਉਣਗੇ। ਇਸ ਸ਼ੋਅ 'ਤੇ ਸਪੈਸ਼ਲ ਗੈਸਟ ਦੇ ਤੌਰ 'ਤੇ ਪਹੁੰਚੇ ਐਕਟਰ ਜੈਨ ਨੇ ਇੰਡਸਟਰੀ 'ਚ ਕਰੀਅਰ ਦੇ ਮੁਸ਼ਕਿਲ ਦੌਰ ਨਾਲ ਜੁੜੀਆਂ ਕੁਝ ਗੱਲਾਂ ਸ਼ੇਅਰ ਕੀਤੀਆਂ ਹਨ।

Punjabi Bollywood Tadka

ਚੈਟ ਸ਼ੋਅ ਦੌਰਾਨ ਜੈਨ ਨੇ ਦੱਸਿਆ ਕਿ ਕਿਵੇਂ ਘਰ ਨਾ ਹੋਣ ਕਾਰਨ ਕਾਰ 'ਚ ਉਨ੍ਹਾਂ ਨੂੰ ਕਈ ਰਾਤਾਂ ਗੁਜ਼ਾਰੀਆਂ ਪਈਆਂ ਸਨ। ਸ਼ੋਅ ਦੌਰਾਨ ਜੈਨ ਤੋਂ ਜਦੋਂ ਉਨ੍ਹਾਂ ਦੇ ਇੰਡਸਟਰੀ 'ਚ ਸ਼ੁਰੂਆਤੀ ਦੌਰ ਬਾਰੇ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਦੱਸਿਆ ਕਿ ਇੱਥੇ ਉਨ੍ਹਾਂ ਲਈ ਨਾਂ ਕਮਾਉਣਾ ਬਿਲਕੁੱਲ ਸੌਖਾ ਨਹੀਂ ਸੀ। ਦਿੱਲੀ ਬੇਸਡ ਇਸ ਐਕਟਰ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਮਕਾਨ ਮਾਲਕ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਸੀ।

Punjabi Bollywood Tadka

ਜੈਨ ਨੇ ਦੱਸਿਆ ਕਿ ਜਦੋਂ ਉਹ ਕੰਮ ਦੀ ਤਲਾਸ਼ 'ਚ ਭਟਕ ਰਹੇ ਸਨ ਅਤੇ ਆਡੀਸ਼ਨ ਦੇਣ ਦਾ ਦੌਰ ਜਾਰੀ ਸੀ ਤਾਂ ਉਨ੍ਹਾਂ ਦੇ ਮਕਾਨ ਮਾਲਕ ਨੇ ਉਨ੍ਹਾਂ ਨੂੰ ਬੇਘਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਾਫੀ ਸਮੇਂ ਤੱਕ ਮਕਾਨ ਦੀ ਤਲਾਸ਼ ਕੀਤੀ ਪਰ ਕੋਈ ਉਨ੍ਹਾਂ ਨੂੰ ਕਿਰਾਏ 'ਤੇ ਘਰ ਦੇਣ ਲਈ ਰਾਜ਼ੀ ਨਾ ਹੋਇਆ। ਕਿਰਾਏ 'ਤੇ ਮਕਾਨ ਨਾ ਮਿਲਣ ਦਾ ਕਾਰਨ ਉਨ੍ਹਾਂ ਨੇ ਖੁਦ ਦਾ ਐਕਟਰ ਅਤੇ ਮੁਸਲਿਮ ਹੋਣਾ ਦੱਸਿਆ।

Punjabi Bollywood Tadka

ਇਸ ਚੈਟ ਸ਼ੋਅ ਦੌਰਾਨ ਹੈਂਡਸਮ ਐਕਟਰ ਬਰੁਣ ਸੋਬਤੀ ਨੇ ਵੀ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਤਜ਼ਰਬੇ ਸ਼ੇਅਰ ਕੀਤੇ। ਇਨ੍ਹਾਂ ਐਕਟਰਜ਼ ਨੇ ਸ਼ੋਅ ਦੌਰਾਨ ਕਈ ਮਜ਼ੇਦਾਰ ਗੇਮਸ ਵੀ ਖੇਡੀਆਂ।
ਜ਼ਿਕਰਯੋਗ ਹੈ ਕਿ 'ਜਜ਼ਬਾਤ' ਦਾ ਇਹ ਸਪੈਸ਼ਲ ਐਪੀਸੋਡ ਕੱਲ ਭਾਵ 27 ਮਈ ਨੂੰ ਟੈਲੀਕਾਸਟ ਹੋਵੇਗਾ।Punjabi Bollywood Tadka


Tags: Rajeev KhandelwalChat ShowJuzzBaatt Barun Sobti Zain Imam Naamkarann

Edited By

Chanda Verma

Chanda Verma is News Editor at Jagbani.